ਦੋਬਾਰਾ ਵੇਚੇ ਜਾ ਰਹੇ ਹਨ ਕੂੜੇ ''ਚੋਂ ਮਿਲੇ ਸਰਜੀਕਲ ਮਾਸਕ : ਮੈਕਸੀਕੋ
Tuesday, May 12, 2020 - 03:19 PM (IST)

ਮੈਕਸਿਕੋ ਸਿਟੀ- ਕੋਰੋਨਾ ਵਾਇਰਸ ਨਾਲ ਪੂਰਾ ਵਿਸ਼ਵ ਬੁਰੀ ਤਰ੍ਹਾਂ ਜੂਝ ਰਿਹਾ ਹੈ। ਦਵਾ ਕੰਪਨੀਆਂ ਦੇ ਮਾਲਕਾਂ ਨੂੰ ਰੀਪ੍ਰੈਜ਼ੈਂਟ ਕਰਨ ਵਾਲੇ ਇਕ ਸਮੂਹ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਖਬਰ ਮਿਲੀ ਹੈ ਕਿ ਇਸਤੇਮਾਲ ਕਰਨ ਦੇ ਬਾਅਦ ਕੂੜੇ ਵਿਚ ਸੁੱਟੇ ਗਏ ਸਰਜੀਕਲ ਫੇਸ ਮਾਸਕ ਨੂੰ ਕੁਝ ਲੋਕ ਦੋਬਾਰਾ ਸਾਫ ਕਰਕੇ ਵੇਚ ਰਹੇ ਹਨ।
ਲਾਤੀਨੀ ਅਮਰੀਕਾ ਦੇ ਕਈ ਦੇਸ਼ਾਂ ਤੋਂ ਅਜਿਹੀਆਂ ਖਬਰਾਂ ਹਨ ਕਿਉਂਕਿ ਬਿਨਾ ਲਾਇਸੈਂਸ ਦੇ ਕਈ ਰੇਹੜੀ-ਪਟੜੀ ਵਾਲੇ ਇੱਥੇ ਸੜਕਾਂ 'ਤੇ ਮਾਸਕ ਵੇਚ ਰਹੇ ਹਨ। ਕੋਰੋਨਾ ਵਾਇਰਸ ਕਾਰਨ ਮਾਸਕ ਦੀ ਮੰਗ ਪਿਛਲੇ ਕੁਝ ਮਹੀਨਿਆਂ ਵਿਚ ਕਾਫੀ ਵਧ ਗਈ ਹੈ ਅਤੇ ਕੁਝ ਸ਼ਹਿਰਾਂ ਵਿਚ ਇਸ ਨੂੰ ਪਾਏ ਬਿਨਾ ਘਰ ਤੋਂ ਬਾਹਰ ਨਿਕਲਣ ਦੀ ਰੋਕ ਹੈ। ਇਸੇ ਕਾਰਨ ਅਜਿਹੇ ਲੋਕ ਇਸ ਦਾ ਫਾਇਦਾ ਚੁੱਕ ਰਹੇ ਹਨ।
'ਮੈਕਸੀਕਨ ਫਾਰਮੈਸੀ ਆਨਰਸ ਯੂਨੀਅਨ' ਨੇ ਲੋਕਾਂ ਨੂੰ ਮਾਸਕ ਸੁੱਟਣ ਤੋਂ ਪਹਿਲਾਂ ਉਨ੍ਹਾਂ ਨੂੰ ਟੁੱਕੜਿਆਂ ਵਿਚ ਕੱਟਣ ਦੀ ਸਲਾਹ ਦਿੱਤੀ ਹੈ। ਇਕ-ਦੂਜੇ ਦੇ ਮਾਸਕ ਦੀ ਦੋਬਾਰਾ ਵਰਤੋਂ ਕਰਨ ਨਾਲ ਵਾਇਰਸ ਦਾ ਖਤਰਾ ਵੱਧ ਜਾਂਦਾ ਹੈ।