ਸਰੀ ''ਚ ਸੁਰ ਮੇਲਾ 3 ਜਨਵਰੀ ਨੂੰ: ਤਿਆਰੀਆਂ ਮੁਕੰਮਲ

Thursday, Dec 25, 2025 - 05:06 AM (IST)

ਸਰੀ ''ਚ ਸੁਰ ਮੇਲਾ 3 ਜਨਵਰੀ ਨੂੰ: ਤਿਆਰੀਆਂ ਮੁਕੰਮਲ

ਵੈਨਕੂਵਰ (ਮਲਕੀਤ ਸਿੰਘ) - ਸਰਦਾਰ ਜੀ ਅਕੈਡਮੀ ਅਤੇ ਏਸ਼ੀਅਨ ਕਨੈਕਸ਼ਨ ਰੇਡੀਓ ਸਮੂਹ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 3 ਜਨਵਰੀ ਨੂੰ ਸਰੀ ਦੀ 132 ਸਟ੍ਰੀ'ਟ ਤੇ ਸਥਿਤ ਤਾਜ ਪਾਰਕ ਕਨਵੈਂਸ਼ਨ ਸੈਂਟਰ ਵਿੱਚ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਸੁਰ ਮੇਲਾ ਆਯੋਜਿਤ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਲੋੜਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉੱਘੇ ਨੌਜਵਾਨ ਗਾਇਕ ਕੁਲਵਿੰਦਰ ਧਨੋਆ ਨੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਗਾਤਾਰ ਤਿੰਨ ਘੰਟੇ ਨਿਰੰਤਰ ਚੱਲਣ ਵਾਲੇ ਸੁਰ ਮੇਲੇ 'ਚ ਸੁਰੰਗੀ ਕੂਇਨ ਵਜੋਂ ਜਾਣੀ ਜਾਂਦੀ ਕੌਰ ਮਨਦੀਪ, ਗਾਇਕ ਕਰਨਵੀਰ ਸਿੰਘ (ਸਰਦਾਰ ਜੀ) ਅਤੇ ਉਹ ਖੁਦ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕਰਨਗੇ। ਅਖੀਰ 'ਚ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਮੇਲੇ 'ਚ ਸ਼ਾਮਿਲ ਹੋਣ ਦੇ ਚਾਹਵਾਨ ਫੋਨ 778 8924655 ਜਾਂ 604 782 0960 'ਤੇ ਸੰਪਰਕ ਕਰ ਸਕਦੇ ਹਨ।

PunjabKesari


author

Inder Prajapati

Content Editor

Related News