ਫ਼ਜ਼ੂਲ ਸਮੱਗਰੀ ਤੋਂ ਬਣੇ ਬੈਗਾਂ ਦੀ ਆਮਦਨ ਨਾਲ ਅਧਿਆਪਕ ਵੱਲੋਂ ਫੂਡ ਬੈਂਕ ਨੂੰ ਮਦਦ ਦੇਣ ਦਾ ਸ਼ਲਾਘਾਯੋਗ ਉਪਰਾਲਾ

Sunday, Dec 21, 2025 - 11:52 PM (IST)

ਫ਼ਜ਼ੂਲ ਸਮੱਗਰੀ ਤੋਂ ਬਣੇ ਬੈਗਾਂ ਦੀ ਆਮਦਨ ਨਾਲ ਅਧਿਆਪਕ ਵੱਲੋਂ ਫੂਡ ਬੈਂਕ ਨੂੰ ਮਦਦ ਦੇਣ ਦਾ ਸ਼ਲਾਘਾਯੋਗ ਉਪਰਾਲਾ

ਵੈਨਕੂਵਰ (ਮਲਕੀਤ ਸਿੰਘ) : ਮੈਨੀਟੋਬਾ ਦੇ ਸਟਾਈਨਬਾਚ ਸ਼ਹਿਰ ਵਿੱਚ ਰਹਿੰਦੇ ਇੱਕ ਸੇਵਾਮੁਕਤ ਅਧਿਆਪਕ ਨੇ ਆਪਣੀ ਸਿਲਾਈ ਦੀ ਕਲਾ ਨੂੰ ਮਨੁੱਖੀ ਸੇਵਾ ਨਾਲ ਜੋੜਦਿਆਂ ਸਥਾਨਕ ਫੂਡ ਬੈਂਕ ਲਈ ਵੱਡਾ ਯੋਗਦਾਨ ਪਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਪੁਰਾਣੇ ਅਤੇ ਬੇਕਾਰ ਹੋਏ ਕੱਪੜਿਆਂ ਦੀ ਸਮੱਗਰੀ ਤੋਂ ਤਿਆਰ ਕੀਤੇ ਹੈਂਡਬੈਗ ਵੇਚ ਕੇ ਉਨ੍ਹਾਂ ਨੇ ਲੋੜਵੰਦਾਂ ਨੂੰ ਦਾਨ ਕਰਨ ਲਈ ਮਹੱਤਵਪੂਰਨ ਰਕਮ ਇਕੱਠੀ ਕੀਤੀ ਹੈ।

ਇਹ ਵੀ ਪੜ੍ਹੋ : ਪ੍ਰਿੰਸ ਜਾਰਜ 'ਚ ਨਵੀਂ ਫਿਲੀਪੀਨੀ ਬਾਸਕਟਬਾਲ ਲੀਗ ਦੀ ਸ਼ਾਨਦਾਰ ਸ਼ੁਰੂਆਤ

ਪ੍ਰਾਪਤ ਵੇਰਵਿਆਂ ਮੁਤਾਬਕ ਸਾਬਕਾ ਜਿੰਮ ਅਧਿਆਪਕ ਪੀਟਰ ਡਿਕ ਹੁਣ ਤੱਕ 850 ਤੋਂ ਵੱਧ ਬੈਗ ਤਿਆਰ ਕਰ ਚੁੱਕੇ ਹਨ। ਇਹ ਬੈਗ ਮੈਨੀਟੋਬਾ ਅਤੇ ਉੱਤਰੀ ਪੱਛਮੀ ਓਨਟਾਰੀਓ ਦੇ ਵੱਖ-ਵੱਖ ਖੇਤਰਾਂ ਵਿੱਚ ਵੇਚੇ ਗਏ ਹਨ, ਜਿਨ੍ਹਾਂ ਦੀ ਆਮਦਨ ਸਟਾਈਨਬਾਚ ਖੇਤਰ ਦੇ ਫੂਡ ਬੈਂਕ ਨੂੰ ਦਾਨ ਦਿੱਤੀ ਗਈ ਹੈ। ਇਸ ਫੂਡ ਬੈਂਕ ਤੋਂ ਲਗਭਗ 1,700 ਲੋਕ ਨਿਯਮਿਤ ਤੌਰ ’ਤੇ ਸਹਾਇਤਾ ਲੈਂਦੇ ਹਨ। ਪੀਟਰ ਡਿਕ ਪੁਰਾਣੇ ਫਰਨੀਚਰ ਅਤੇ ਕੱਪੜਿਆਂ ਦੇ ਟੁਕੜਿਆਂ ਨੂੰ ਨਵੇਂ ਰੂਪ ਵਿੱਚ ਬਦਲ ਕੇ ਮਜ਼ਬੂਤ ਅਤੇ ਆਕਰਸ਼ਕ ਹੈਂਡਬੈਗ ਤਿਆਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ ਰਾਹੀਂ ਨਾ ਸਿਰਫ਼ ਰੀਸਾਈਕਲਿੰਗ ਨੂੰ ਉਤਸ਼ਾਹ ਮਿਲਦਾ ਹੈ, ਸਗੋਂ ਸਮਾਜ ਦੇ ਲੋੜਵੰਦ ਵਰਗ ਦੀ ਮਦਦ ਵੀ ਹੁੰਦੀ ਹੈ। ਸਥਾਨਕ ਫੂਡ ਬੈਂਕ ਪ੍ਰਬੰਧਕਾਂ ਨੇ ਪੀਟਰ ਡਿਕ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਨਾਲ ਸੈਂਕੜੇ ਪਰਿਵਾਰਾਂ ਲਈ ਭੋਜਨ ਪ੍ਰਬੰਧ ਕਰਨਾ ਆਸਾਨ ਹੋਇਆ ਹੈ। ਪ੍ਰਬੰਧਕਾਂ ਮੁਤਾਬਕ ਪੀਟਰ ਦੇ ਅਜਿਹੇ ਉਪਰਾਲੇ ਨਾਲ ਸਮਾਜ ਦੇ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਵੀ ਸਹੀ ਸੇਧ ਮਿਲਦੀ ਹੈ।


author

Sandeep Kumar

Content Editor

Related News