ਦੇਸ਼ ''ਚ ਤੇਜ਼ਾਬੀ ਹਮਲਾਵਰਾਂ ਨੂੰ ਭੁਗਤਣੇ ਹੀ ਪੈਣਗੇ ਜੇਲ੍ਹ ''ਚ 15 ਸਾਲ : ਸੁਪਰੀਮ ਕੋਰਟ ਇਟਲੀ

Friday, Apr 23, 2021 - 03:00 PM (IST)

ਰੋਮ (ਕੈਂਥ) - ਵਿਦੇਸ਼ਾਂ ਦੀ ਧਰਤੀ 'ਤੇ ਅਪਰਾਧ ਕਰਨ ਵਾਲਿਆਂ ਨੂੰ ਹਮੇਸ਼ਾ ਇਕ ਅਪਰਾਧੀ ਦੇ ਤੌਰ 'ਤੇ ਹੀ ਦੇਖਿਆ ਜਾਂਦਾ ਹੈ, ਜਿਸ ਦੀ ਤਾਜ਼ਾ ਮਿਸਾਲ ਇਟਲੀ ਵਿਚ ਦੇਖਣ ਨੂੰ ਮਿਲੀ ਹੈ। ਦਰਅਸਲ ਇਟਲੀ ਵਿਚ ਇਕ 33 ਸਾਲਾ ਵਿਅਕਤੀ ਮਿਸਟਰ ਕਾਪੇ ਵਰਡੀਅਨ ਐਡਸਨ ਐਡੀ ਨੂੰ ਜਨਵਰੀ 2017 ਇਟਲੀ ਦੇ ਸ਼ਹਿਰ ਰਿਮਨੀ ਵਿਚ ਗੇਸਿਕਾ ਨਤਾਰੋ ਨਾਂ ਦੀ ਕੁੜੀ ਦੇ ਚਿਹਰੇ 'ਤੇ ਤੇਜ਼ਾਬ ਸੁੱਟਣ ਦੇ ਮਾਮਲੇ ਤਕਰੀਬਨ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 

ਇਟਲੀ ਦੀ ਸੁਪਰੀਮ ਕੋਰਟ ਆਫ਼ ਕੈਸੇਸ਼ਨ ਵੱਲੋਂ ਇਕ ਮਾਮਲੇ ਵਿਚ ਫ਼ੈਸਲਾ ਸੁਣਾਉਂਦਿਆਂ ਕਿਹਾ ਗਿਆ ਹੈ ਕਿ ਇਟਲੀ ਵਿਚ ਤੇਜ਼ਾਬੀ ਹਮਲੇ ਕਰਨ ਵਾਲਿਆਂ ਨੂੰ ਜੇਲ੍ਹ ਦੀਆਂ ਸ਼ਰਤਾਂ 'ਤੇ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਅਤੇ ਇਹ ਫੈਸਲਾ ਹਰ ਉਸ ਵਿਆਕਤੀ 'ਤੇ ਲਾਗੂ ਹੋਵੇਗਾ, ਜੋ ਤੇਜ਼ਾਬੀ ਹਮਲਾਵਰ ਹੈ। ਇਸ ਕੇਸ ਵਿਚ ਅਦਾਲਤ ਵੱਲੋਂ ਪਹਿਲਾਂ ਹੀ ਸਜ਼ਾ 15 ਸਾਲ ਤੈਅ ਕੀਤੀ ਹੋਈ ਹੈ, ਜਿਸ ਨੂੰ ਹੁਣ ਤੱਕ ਬਰਕਰਾਰ ਰੱਖਿਆ ਗਿਆ ਹੈ।

ਦੱਸ ਦੇਈਏ ਕਿ ਮਿਸਟਰ ਐਡੀ ਲੜਕੀ ਦਾ ਸਾਬਕਾ ਮਿੱਤਰ ਵੀ ਸੀ। ਅਦਾਲਤ ਨੇ ਕਿਹਾ ਕਿ ਕਿਸੇ ਨਜ਼ਦੀਕੀ ਮਿੱਤਰ ਵੱਲੋਂ ਅਜਿਹਾ ਕਾਰਾ ਕਰਨਾ ਬਹੁਤ ਹੀ ਸ਼ਰਮਨਾਕ, ਦਰਦਨਾਕ ਅਤੇ ਨਿਰਾਸ਼ਾਜਨਕ ਵਤੀਰਾ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਇਸ ਤਰ੍ਹਾਂ ਦੇ ਹਮਲਿਆਂ ਦਾ ਸ਼ਿਕਾਰ ਹੋਏ ਲੋਕ ਖੁਸ਼ ਨਜ਼ਰ ਆਏ।


cherry

Content Editor

Related News