ਇਟਲੀ 30 ਅਪ੍ਰੈਲ ਤੱਕ ਵਾਪਸ ਭੇਜੇ ਭਾਰਤ ਦਾ ਦੋਸ਼ੀ ਮਰੀਨ: ਸੁਪਰੀਮ ਕੋਰਟ
Thursday, Jan 14, 2016 - 01:32 PM (IST)
ਰੋਮ/ ਨਵੀਂ ਦਿੱਲੀ— ਸਾਲ 2012 ਵਿਚ ਕੇਰਲ ਦੇ ਤੱਟ ''ਤੇ ਗਲਤਫਹਿਮੀ ਕਾਰਨ ਦੋ ਭਾਰਤੀ ਮਛੇਰਿਆਂ ਨੂੰ ਮਾਰਨ ਵਾਲੇ ਇਟਲੀ ਦੇ ਦੋ ਮਰੀਨਜ਼ ''ਚੋਂ ਇਕ ਜੋ ਕਿ ਇਟਲੀ ਵਿਚ ਹੈ, ਨੂੰ ਭਾਰਤ ਨੇ 30 ਅਪ੍ਰੈਲ ਤੱਕ ਵਾਪਸ ਆਉਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਮਾਸੀਮਿਲਾਨੋ ਲਾਤੇਰੇ ਨੂੰ 30 ਅਪ੍ਰੈਲ ਤੱਕ ਰਾਹਤ ਦਿੰਦੇ ਹੋਏ ਕਿਹਾ ਕਿ ਇਸ ਤੋਂ ਬਾਅਦ ਉਸ ਨੂੰ ਭਾਰਤ ਭੇਜ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਇਤਾਲਵੀ ਮਰੀਨਜ਼ ਵੱਲੋਂ ਭਾਰਤ ਮਛੇਰਿਆਂ ਦੇ ਕਤਲ ਮਾਮਲੇ ''ਤੇ ਲੱਗੇ ਸਟੇਅ ਨੂੰ ਵਧਾ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਵੱਲੋਂ ਗਠਿਤ ਕੌਮਾਂਤਰੀ ਸੰਗਠਨ ਨੇ ਭਾਰਤ ਅਤੇ ਇਟਲੀ ਤੋਂ ਇਸ ਮਾਮਲੇ ਸੰਬੰਧੀ ਕਾਰਵਾਈ ''ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਇਸ ਸੰਗਠਨ ਨੇ ਦੋਹਾਂ ਦੇਸ਼ਾਂ ਨੂੰ ਇਸ ਮਾਮਲੇ ਵਿਚ ਵਿਚ ਦਾ ਰਸਤਾ ਕੱਢਣ ਨੂੰ ਕਿਹਾ ਸੀ।
ਸਤੰਬਰ, 2014 ਵਿਚ ਲਾਤੇਰੇ ਨੂੰ ਮੈਡੀਕਲ ਆਧਾਰ ''ਤੇ ਚਾਰ ਮਹੀਨਿਆਂ ਲਈ ਇਟਲੀ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਬਾਅਦ ਵਿਚ ਉਸ ਦੇ ਪਰਵਾਸ ਦੀ ਆਗਿਆ ਵਧਾ ਕੇ 6 ਮਹੀਨੇ ਕਰ ਦਿੱਤੀ ਗਈ ਪਰ ਕੱਲ੍ਹ ਵਾਪਸੀ ਦੇ ਦਿਨ ਇਟਲੀ ਨੇ ਲਾਤੇਰੇ ਨੂੰ ਵਾਪਸ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਦੂਜੇ ਮਰੀਨ ਸਲਵਾਤੋਰੇ ਗਿਰੋਨ ਨੂੰ ਵੀ ਇਟਲੀ ਵਾਪਸ ਲਿਆਉਣ ''ਤੇ ਕੰਮ ਕਰ ਰਹੇ ਹਨ। ਸੁਪਰੀਮ ਕੋਰਟ ਨੇ ਲਾਤੇਰੇ ਦੀ ਇਟਲੀ ਵਿਚ ਰਹਿਣ ਦੀ ਸਮਾਂ ਮਿਆਦ ਇਸ ਤੋਂ ਬਾਅਦ ਹੋਰ ਵਧਾ ਦਿੱਤੀ ਹੈ।