ਐਡਮਿੰਟਨ : ਭਿਆਨਕ ਹਾਦਸੇ 'ਚ ਮਾਂ-ਧੀ ਹੋਈਆਂ ਸੀ ਗੰਭੀਰ ਜ਼ਖਮੀ, ਲੋਕਾਂ ਨੇ ਕੀਤਾ ਦਾਨ

Monday, May 07, 2018 - 02:09 PM (IST)

ਐਡਮਿੰਟਨ— 1 ਨਵੰਬਰ 2017 ਨੂੰ ਕੈਨੇਡਾ ਦੇ ਸ਼ਹਿਰ ਐਡਮਿੰਟਨ 'ਚ ਇਕ ਕਾਰ ਅਤੇ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ ਸੀ। ਇਸ ਹਾਦਸੇ ਵਿਚ 10 ਸਾਲਾ ਲੜਕੀ ਅਦਾਸਾ ਕਰੇਗ ਅਤੇ ਉਸ ਦੀ ਮਾਂ ਮੈਰੀ-ਨੂਹ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। 1 ਨਵੰਬਰ 2017 ਬੁੱਧਵਾਰ ਨੂੰ ਮਾਂ ਆਪਣੀ ਧੀ ਅਦਾਸਾ ਨੂੰ ਸਕੂਲ ਛੱਡਣ ਜਾ ਰਹੀ ਸੀ। ਮਾਂ ਡਰਾਈਵਿੰਗ ਕਰ ਰਹੀ ਸੀ ਅਤੇ ਇਸ ਦੌਰਾਨ ਕਾਰ ਬੇਕਾਬੂ ਹੋ ਗਈ ਅਤੇ ਬੱਸ 'ਚ ਜਾ ਵੱਜੀ। ਇਸ ਹਾਦਸੇ ਵਿਚ ਮਾਂ ਅਤੇ ਧੀ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਸਨ। ਦੋਹਾਂ ਨੂੰ ਐਡਮਿੰਟਨ ਸਥਿਤ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਇਸ ਹਾਦਸੇ ਕਾਰਨ ਅਦਾਸਾ ਕੋਮਾ ਵਿਚ ਚੱਲੀ ਗਈ। ਬੀਤੇ ਹਫਤੇ ਹੀ ਅਦਾਸਾ ਕੋਮਾ ਤੋਂ ਬਾਹਰ ਆਈ ਹੈ। ਅਦਾਸਾ ਦੀ ਮਦਦ ਲਈ 'ਜਰਮਨ ਕੈਨੇਡੀਅਨ ਕੱਲਚਰਲ ਸੈਂਟਰ' ਵਿਖੇ ਸ਼ਨੀਵਾਰ ਨੂੰ 200 ਦੇ ਕਰੀਬ ਲੋਕ ਇਕੱਠੇ ਹੋਏ। ਉਨ੍ਹਾਂ ਨੇ ਅਦਾਸਾ ਅਤੇ ਉਸ ਦੀ ਮਾਂ ਦੇ ਛੇਤੀ ਠੀਕ ਹੋਣ ਲਈ ਦਾਨ ਦਿੱਤਾ। 

PunjabKesari
ਇਹ ਹੈਰਾਨ ਕਰਨ ਵਾਲੀ ਗੱਲ ਸੀ ਕਿ ਅਦਾਸਾ ਕੋਮਾ ਤੋਂ ਬਾਹਰ ਆ ਗਈ, ਕਿਉਂਕਿ ਹਾਦਸਾ ਬਹੁਤ ਭਿਆਨਕ ਸੀ। ਇਸ ਹਾਦਸੇ ਕਾਰਨ ਅਦਾਸਾ ਦੇ ਸਿਰ 'ਤੇ ਡੂੰਘੀ ਸੱਟ ਲੱਗੀ ਸੀ। ਉਹ 26 ਅਪ੍ਰੈਲ ਤੱਕ ਕੋਮਾ ਵਿਚ ਸੀ ਅਤੇ ਹੁਣ ਕੋਮਾ ਤੋਂ ਬਾਹਰ ਆ ਗਈ ਹੈ। ਉਹ ਹੌਲੀ-ਹੌਲੀ ਗੱਲਾਂ ਕਰ ਰਹੀ ਹੈ। ਸੈਂਟਰ ਦੇ ਸਹਿ-ਆਯੋਜਕ ਰਾਹੇਲ ਮੋਰਿਸ ਨੇ ਕਿਹਾ ਕਿ ਪਰਿਵਾਰ ਦੀ ਮਦਦ ਲਈ ਕੁਝ ਖਾਸ ਕਰਨਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ 1 ਲੱਖ ਡਾਲਰ ਇਕੱਠੇ ਹੋਣਗੇ। ਕੁਝ ਲੋਕਾਂ ਨੇ ਗੁਪਤ ਢੰਗ ਨਾਲ ਦਾਨ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਮੈਰੀ-ਨੂਹ ਅਤੇ ਉਸ ਦੇ ਪਰਿਵਾਰ ਨੂੰ ਪਿਆਰ ਕਰਦੇ ਹਾਂ। ਸੈਂਟਰ ਦਾ ਕੰਮ ਸ਼ਾਨਦਾਰ ਸੀ।


Related News