ਯੂਰਪ 'ਚ 'ਸਮਰ ਮਿਊਜ਼ਿਕ ਫੇਸਟ' ਸ਼ੁਰੂ, 1.6 ਲੱਖ ਤੋਂ ਵਧੇਰੇ ਦਰਸ਼ਕ ਜੁਟੇ (ਤਸਵੀਰਾਂ)
Monday, Jun 06, 2022 - 01:01 PM (IST)
ਬਰਲਿਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਮਹਾਮਾਰੀ ਕਾਰਨ ਵੱਡੇ ਸਮਾਗਮਾਂ ਦੇ ਆਯੋਜਨ 'ਤੇ ਪਾਬੰਦੀਆਂ ਲਗਾਈਆਂ ਗਈਆਂ ਸਨ। ਹੁਣ ਦੋ ਸਾਲ ਬਾਅਦ ਯੂਰਪ ਵਿਚ ਰੌਕ ਅਤੇ ਪੌਪ ਸੰਗੀਤ ਸਮਾਰੋਹ ਦਾ ਮੌਸਮ ਸ਼ੁਰੂ ਹੋ ਗਿਆ ਹੈ। ਜਰਮਨੀ ਦੇ ਪੱਛਮੀ ਪਹਾੜੀ ਈਫੇਲ ਖੇਤਰ ਵਿਚ ਨੂਰਬਰਗਿੰਗ ਰੇਸਟ੍ਰੈਕ ਵਿਚ ਸਭ ਤੋਂ ਵੱਡਾ ਮਿਊਜ਼ਿਕ ਫੈਸਟੀਵਲ ਰੌਕ ਐਮ ਰਿੰਗ ਆਯੋਜਿਤ ਕੀਤਾ ਜਾਂਦਾ ਹੈ। ਪਿਛਲੇ ਦੋ ਸਾਲ ਤੋਂ ਕੋਰੋਨਾ ਮਹਾਮਾਰੀ ਕਾਰਨ ਦੋ ਵਾਰ ਇਸ ਸਮਾਰੋਹ ਨੂੰ ਰੱਦ ਕੀਤੇ ਜਾਣ ਦੇ ਬਾਅਦ ਜਰਮਨ ਸੰਸਕ੍ਰਿਤੀ ਪਰੀਸ਼ਦ ਨੇ ਇਸ ਨੂੰ ਇਨਡੇਂਜਰਡ ਕਲਚਰ ਘੋਸ਼ਿਤ ਕਰ ਦਿੱਤਾ ਸੀ। ਇਸ ਵਾਰ ਪਾਬੰਦੀ ਹਟਦੇ ਹੀ ਇਸ ਨੂੰ 3 ਤੋਂ 5 ਜੂਨ ਤੱਕ ਵੀਕੈਂਡ ਵਿਚ ਰੌਕ ਇਮ ਪਾਰਕ ਵਿਚ ਆਯੋਜਿਤ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ 'ਚ ਸਿੱਖ ਭਾਈਚਾਰੇ ਦੀ ਵੱਡੀ ਪਹਿਲ, ਗੁਰਬਾਣੀ ਸਿਖਾਉਣ ਵਾਲੇ ਪਹਿਲੇ ਧਾਰਮਿਕ ਸਕੂਲ ਦੀ ਰੱਖੀ ਨੀਂਹ
ਇਸ ਵਿਚ 70 ਤੋਂ ਵੱਧ ਬੈਂਡ ਨੇ ਆਪਣੇ ਪੇਸ਼ਕਾਰੀ ਦਿੱਤੀ। ਇਸ ਪ੍ਰੋਗਰਾਮ ਵਿਚ 1.60 ਲੱਖ ਤੋਂ ਵੱਧ ਦਰਸ਼ਕਾਂ ਨੇ ਵੱਖ-ਵੱਖ ਥੀਮ 'ਤੇ ਮਿਊਜ਼ਿਕ ਦਾ ਆਨੰਦ ਲਿਆ। ਇਸ ਦੇ ਨਾਲ ਹੀ ਯੂਰਪ ਵਿਚ ਮਿਊਜ਼ਿਕ ਫੈਸਟੀਵਲ ਦੀ ਸ਼ੁਰੂਆਤ ਹੋ ਗਈ। ਇੱਥੇ ਦੱਸ ਦਈਏ ਕਿ 10 ਤੋਂ 12 ਜੂਨ ਤੱਕ ਮੇਲਟ ਫੈਸਟੀਵਲ 'ਤੇ ਹਿਪ-ਹੌਪ ਪ੍ਰੋਗਰਾਮ ਹੋਵੇਗਾ। 25 ਜੂਨ ਤੋਂ 2 ਜੁਲਾਈ ਤੱਕ ਡੈਨਮਾਰਕ ਵਿਚ ਰੋਸਿਕਲਡੇ ਉਤਸਵ ਮਨਾਇਆ ਜਾਵੇਗਾ।