ਭਾਰਤੀ ਔਰਤ ਨੇ ਜਿੱਤਿਆ 'ਸੁੱਖੀ ਬਾਠ ਮੋਟਰਜ਼ ਸਰੀ' ਦਾ ਲੱਕੀ ਡਰਾਅ, ਮਿਲੀ ਕਾਰ

Wednesday, Mar 04, 2020 - 10:32 AM (IST)

ਨਿਊਯਾਰਕ/ਸਰੀ, (ਰਾਜ ਗੋਗਨਾ)— ਬੀਤੇ ਦਿਨ ਸਰੀ (ਕੈਨੇਡਾ) ਦੀ ਪ੍ਰਸਿੱਧ 'ਆਟੋ ਡੀਲਰਸ਼ਿਪ ਸੁੱਖੀ ਬਾਠ ਮੋਟਰਜ਼' ਵੱਲੋਂ ਆਪਣੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਕੱਢੇ ਗਏ ਲੱਕੀ ਡਰਾਅ ਵਿਚ 'ਟੋਇਟਾ ਕਰੋਲਾ ਕਾਰ ਰੁਕ' ਇਕ ਵਿਧਵਾ ਔਰਤ ਦਿਸ਼ਾ ਅਰੋੜਾ ਨੇ ਜਿੱਤੀ। ਉਹ ਸਰੀ ਦੀ ਵਸਨੀਕ ਹੈ। ਭਰ ਜਵਾਨੀ ਵਿਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਤੇ ਹੁਣ ਉਹ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ। ਜਿਵੇਂ ਹੀ ਕਰੋਲਾ ਕਾਰ ਦੀ ਜੇਤੂ ਵਜੋਂ ਬੋਲਿਆ ਗਿਆ ਤਾਂ ਉਸ ਦੇ ਖੁਸ਼ੀ ਵਿਚ ਅੱਥਰੂ ਆ ਗਏ। ਉਸ ਨੇ ਦੱਸਿਆ ਕਿ ਉਸ ਨੂੰ ਬਿਲਕੁਲ ਇਹ ਯਕੀਨ ਨਹੀਂ ਆ ਰਿਹਾ ਕਿ ਉਸ ਦੀ ਲਾਟਰੀ ਨਿਕਲੀ ਹੈ। ਉਸ ਦੀ ਅੱਜ ਤੱਕ ਕਦੇ ਕੋਈ ਲਾਟਰੀ ਨਹੀਂ ਨਿਕਲੀ। ਸੁੱਖੀ ਬਾਠ ਮੋਟਰਜ਼ ਦੇ ਸੀ. ਈ. ਓ. ਸੁੱਖੀ ਬਾਠ ਨੇ ਜੇਤੂ ਨੂੰ ਵਧਾਈ ਦਿੱਤੀ ਅਤੇ ਕਾਰ ਦੀ ਚਾਬੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਕਾਰ ਦਾ ਲੱਕੀ ਡਰਾਅ ਇਕ ਲੋੜਵੰਦ ਪਰਿਵਾਰ ਨਿਕਲਿਆ ਹੈ। ਸੁੱਖੀ ਬਾਠ ਮੋਟਰਜ਼ ਨੂੰ ਕਿਸੇ ਲੋੜਵੰਦ ਪਰਿਵਾਰ ਦੀ ਮਦਦ ਦਾ ਜ਼ਰੀਆ ਬਣਾਉਣਾ ਉਸ ਪ੍ਰਮਾਤਮਾ ਦੀ ਵੱਡੀ ਕ੍ਰਿਪਾ ਹੈ।ਇਸ ਸਬੰਧ ਵਿਚ ਸੁੱਖੀ ਬਾਠ ਮੋਟਰਜ਼ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ।

PunjabKesari

ਇਸ ਲੱਕੀ ਡਰਾਅ ਸਮਾਗਮ ਦੌਰਾਨ ਛੋਟੀਆਂ-ਛੋਟੀਆਂ ਬੱਚੀਆਂ ਵੱਲੋਂ ਗਿੱਧੇ ਤੇ ਭੰਗੜੇ ਨਾਲ ਰੰਗ ਬੰਨ੍ਹਿਆ ਗਿਆ। ਭੰਡ ਕਲਾਕਾਰਾਂ ਵੱਲੋਂ ਨਕਲਾਂ ਦੀ ਪੇਸ਼ਕਾਰੀ ਕਰਦਿਆਂ ਪੰਜਾਬੀ ਸੱਭਿਆਚਾਰ ਦੇ ਮਜ਼ਾਹੀਆ ਅੰਦਾਜ਼ ਦੀ ਯਾਦ ਤਾਜ਼ਾ ਕੀਤੀ ਗਈ। ਇਸ ਦਾ ਹਾਜ਼ਰੀਨ ਨੇ ਭਰਵਾਂ ਆਨੰਦ ਮਾਣਿਆ। ਚਾਹ, ਪਕੌੜੇ ਅਤੇ ਗਰਮ-ਗਰਮ ਜਲੇਬੀਆਂ ਦੇ ਸਵਾਦ ਨੇ ਮੌਸਮ ਦੀ ਠੰਡਕ ਵਿੱਚ ਮੁਹੱਬਤਾਂ ਦਾ ਨਿੱਘ ਭਰੀ ਰੱਖਿਆ।


Related News