ਸੂਡਾਨ ਨੇ ਲੀਬੀਆ ''ਚ ਜੰਗ ਲਈ ਜਾ ਰਹੇ 120 ਲੋਕਾਂ ਨੂੰ ਲਿਆ ਹਿਰਾਸਤ ''ਚ

06/29/2020 1:23:32 PM

ਕਾਹਿਰਾ- ਸੂਡਾਨ ਦੀ ਸੁਰੱਖਿਆ ਫੌਜ ਨੇ ਐਤਵਾਰ ਨੂੰ ਦੱਖਣੀ ਦਾਰਫੂਰ ਖੇਤਰ ਤੋਂ 8 ਬੱਚਿਆਂ ਸਣੇ ਘੱਟ ਤੋਂ ਘੱਟ 122 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਸਾਰੇ ਕਿਰਾਏ ਦੇ ਫੌਜੀਆਂ ਦੇ ਤੌਰ 'ਤੇ ਗੁਆਂਢੀ ਲੀਬੀਆ ਵਿਚ ਜੰਗ ਲਈ ਜਾ ਰਹੇ ਸਨ। ਜਾਣਕਾਰੀ ਮੁਤਾਬਕ ਇਨ੍ਹਾਂ ਲੋਕਾਂ ਵਿਚੋਂ 72 ਸੂਡਾਨੀ ਅਵੇਕਿੰਗ ਰੈਵੋਲਿਊਸ਼ਨਰੀ ਕੌਂਸਲ ਨਾਲ ਜੁੜੇ ਹਨ। ਇਸ ਹਥਿਆਰਬੰਦ ਸਮੂਹ ਦੀ ਅਗਵਾਈ ਸਾਬਕਾ ਜੰਜਾਵੀਦ ਮਲੇਸ਼ੀਆਈ ਨੇਤਾ ਮੂਸਾ ਹਿਲਾਲ ਕਰ ਰਿਹਾ ਹੈ।

 
ਹਿਲਾਲ ਸੂਡਾਨ ਦੇ ਤਾਨਾਸ਼ਾਹ ਰਹੇ ਉਮਰ ਅਲ ਬਸ਼ੀਰ ਦਾ ਸਲਾਹਕਾਰ ਸੀ। ਹਿਲਾਲ ਨੇ 2013 ਵਿਚ ਇਹ ਅਹੁਦਾ ਛੱਡ ਕੇ ਆਪਣਾ ਹਥਿਆਰਬੰਦ ਸਮੂਹ ਤਿਆਰ ਕੀਤਾ ਸੀ। 
ਉਸ ਨੂੰ ਨਵੰਬਰ 2017 ਵਿਚ ਹਿਰਾਸਤ ਵਿਚ ਲਿਆ ਗਿਆ ਅਤੇ ਫਿਲਹਾਲ ਉਹ ਖਾਰਤੂਮ ਜੇਲ੍ਹ ਵਿਚ ਹੈ। ਗੋਮਾ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਹ ਲੋਕ ਜੰਗ ਵਿਚ ਕਿਸ ਵਲੋਂ ਭਾਗ ਲੈਣ ਲਈ ਲੀਬੀਆ ਜਾ ਰਹੇ ਸਨ। ਸੰਯੁਕਤ ਰਾਸ਼ਟਰ ਮਾਹਰਾਂ ਦੀ ਇਕ ਰਿਪੋਰਟ ਮੁਤਾਬਕ ਦਾਰਫੂਰ ਖੇਤਰ ਦੇ ਸੂਡਾਨੀ ਹਥਿਆਰਬੰਦ ਸਮੂਹ ਲੀਬੀਆ ਵਿਚ ਦੋਹਾਂ ਪੱਖਾਂ ਵਲੋਂ ਜੰਗ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਫੌਜ ਨੇ ਜੰਗ ਵਿਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ 240 ਲੋਕਾਂ ਨੂੰ ਫਰਵਰੀ ਵਿਚ ਹਿਰਾਸਤ ਵਿਚ ਲਿਆ ਸੀ। ਮੁੰਮਾਰ ਗੱਦਾਫੀ ਨੂੰ 2011 ਵਿਚ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਲੀਬੀਆ ਵਿਚ ਗ੍ਰਹਿਯੁੱਧ ਚੱਲ ਰਿਹਾ ਹੈ। 
 
 


Lalita Mam

Content Editor

Related News