ਪੁਲਸ ਵਾਲਿਆਂ ਨੇ ਇਨਸਾਨੀਅਤ ਨੂੰ ਕੀਤਾ ਸ਼ਰਮਿੰਦਾ, ਬੀਮਾਰ ਕੁੜੀ ਨਾਲ ਕੀਤਾ ਅਜਿਹਾ ਵਤੀਰਾ

07/15/2017 2:46:54 PM

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਦੋ ਪੁਲਸ ਵਾਲਿਆਂ ਨੇ ਇਕ ਬੀਮਾਰ ਕੁੜੀ ਨਾਲ ਅਜਿਹਾ ਵਿਵਹਾਰ ਕੀਤਾ ਕਿ ਜਿਸ ਨੂੰ ਦੇਖ ਹਰ ਕੋਈ ਕਹਿੰਦਾ ਹੈ ਕਿ ਇਨ੍ਹਾਂ ਨੇ ਇਨਸਾਨੀਅਤ ਨੂੰ ਦਾਗਦਾਰ ਕੀਤਾ ਹੈ। ਅਸਲ 'ਚ 5 ਨਵੰਬਰ 2016 'ਚ ਦੋ ਪੁਲਸ ਵਾਲਿਆਂ ਨੇ ਸਿੰਡਰੋਮ ਦੀ ਬੀਮਾਰੀ ਨਾਲ ਜੂਝ ਰਹੀ ਕੁੜੀ ਨਾਲ ਮਾੜਾ ਵਿਵਹਾਰ ਕੀਤਾ। ਇਹ ਕੁੜੀ ਆਪਣੀ ਮਾਂ ਨਾਲ ਜਾ ਰਹੀ ਸੀ ਅਤੇ ਟਰੈਫਿਕ ਹੋਣ 'ਤੇ ਰੁਕੀ ਹੋਈ ਸੀ। ਉਹ ਵਾਹਨ ਦੀ ਪਿਛਲੀ ਸੀਟ 'ਤੇ ਬੈਠੀ ਸੀ ਅਤੇ ਉਸ ਨੂੰ ਦੇਖ ਕੇ ਪੁਲਸ ਵਾਲਿਆਂ ਨੇ ਉਸ ਵੱਲ ਮੂੰਹ ਬਣਾਏ ਅਤੇ ਬਹੁਤ ਗਲਤ ਸ਼ਬਦ ਕਹਿ ਕੇ ਉਸ ਦੀ ਇਸ ਹਾਲਤ ਦਾ ਮਜ਼ਾਕ ਉਡਾਇਆ। ਪੁਲਸ ਮੁਖੀ ਮਾਰਕ ਸਾਂਡਰਸ ਨੇ ਹਾਲ ਹੀ 'ਚ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਪੁਲਸ ਕਰਮਚਾਰੀਆਂ ਦੇ ਅਜਿਹੇ ਵਿਵਹਾਰ ਕਾਰਨ ਮੁਆਫੀ ਮੰਗੀ ਹੈ। ਪਰਿਵਾਰ ਨੇ ਕਿਹਾ ਕਿ ਇਸ ਘਟਨਾ ਮਗਰੋਂ ਬੱਚੀ ਬਹੁਤ ਪ੍ਰੇਸ਼ਾਨ ਹੈ। ਉਹ ਚਾਹੁੰਦੇ ਹਨ ਕਿ ਜਿਨ੍ਹਾਂ ਪੁਲਸ ਵਾਲਿਆਂ ਨੇ ਇਹ ਵਿਵਹਾਰ ਕੀਤਾ ਸੀ ਉਹ ਲੋਕਾਂ ਸਾਹਮਣੇ ਆ ਕੇ ਮੁਆਫੀ ਮੰਗਣ ਤਾਂ ਕਿ ਹੋਰ ਲੋਕਾਂ ਨੂੰ ਸਬਕ ਮਿਲੇ।


Related News