ਇਜ਼ਰਾਈਲ ਨੇ ਬਣਾਈ ਅਨੋਖੀ ਤਕਨੀਕ, ਹਮਲੇ ਦੌਰਾਨ ‘ਅਦ੍ਰਿਸ਼’ ਹੋ ਜਾਣਗੇ ਫ਼ੌਜੀ

Wednesday, Jun 30, 2021 - 01:41 PM (IST)

ਇਜ਼ਰਾਈਲ ਨੇ ਬਣਾਈ ਅਨੋਖੀ ਤਕਨੀਕ, ਹਮਲੇ ਦੌਰਾਨ ‘ਅਦ੍ਰਿਸ਼’ ਹੋ ਜਾਣਗੇ ਫ਼ੌਜੀ

ਇੰਟਰਨੈਸ਼ਨਲ ਡੈਸਕ : ਯੁੱਧ ਦੌਰਾਨ ਫੌਜੀਆਂ ਦੀ ਸਭ ਤੋਂ ਵੱਡੀ ਚੁਣੌਤੀ ਰਹਿੰਦੀ ਹੈ ਦੁਸ਼ਮਣ ਦੀ ਨਜ਼ਰ ਤੋਂ ਖੁਦ ਨੂੰ ਬਚਾਉਣਾ। ਹਾਲਾਂਕਿ ਆਧੁਨਿਕ ਤਕਨਾਲੋਜੀ ਕਾਰਨ ਇਹ ਮੁਸ਼ਕਿਲ ਜ਼ਰੂਰ ਹੋ ਗਿਆ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਇਜ਼ਰਾਈਲ ਦੇ ਰੱਖਿਆ ਮੰਤਰਾਲਾ ਨੇ ਇਕ ਤਕਨੀਕੀ ਖੋਜ ਕੀਤੀ ਹੈ। ਇਜ਼ਰਾਈਲ ਦੀ ਫੌਜ ਲਈ ਅਤਿ-ਆਧੁਨਿਕ ਕੈਮੋਫਲੇਜ ਨੈੱਟ ਤਿਆਰ ਕੀਤਾ ਗਿਆ ਹੈ। ਇਸ ਦੀਆਂ ਦੋਵੇਂ ਸਾਈਡਾਂ ਖੁਦ ਉੱਤੇ ਲਪੇਟਣ ਤੋਂ ਬਾਅਦ ਫੌਜੀ ਵੱਡੀ ਚੱਟਾਨ ਵਾਂਗ ਦਿਖਾਈ ਦਿੰਦੇ ਹਨ। ਸਭ ਤੋਂ ਵੱਡੀ ਗੱਲ ਇਸ ਨੂੰ ਲਪੇਟਣ ਤੋਂ ਬਾਅਦ ਉਹ ਅੱਖਾਂ ਹੀ ਨਹੀਂ, ਸਗੋਂ ਥਰਮਲ ਡਿਟੈਕਟਰ ਨਾਲ ਵੀ ਪਕੜ ਵਿਚ ਨਹੀਂ ਆ ਸਕਦੇ।

 ਇਹ ਵੀ ਪੜ੍ਹੋ : ਯੂ. ਐੱਨ. ਮਾਹਿਰ ਨੇ ਖੋਲ੍ਹੀ ਪੋਲ : ਚੀਨ ’ਚ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲਿਆਂ ਦੀ ਹੁੰਦੀ ਹੈ ਹੱਤਿਆ

ਇਹ ਖਾਸ ਨੈੱਟ ਦੋਵੇਂ ਸਾਈਡ ਤੋਂ ਵੱਖਰੀ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ। ਪਹਿਲੀ ਸਾਈਡ ਹਰਿਆਲੀ ਵਾਲੇ ਇਲਾਕਿਆਂ ਦੇ ਹਿਸਾਬ ਨਾਲ ਬਣਾਈ ਗਈ ਹੈ, ਉਥੇ ਹੀ ਦੂਜੀ ਸਾਈਡ ਸੁੱਕੇ ਤੇ ਰੇਗਿਸਤਾਨੀ ਇਲਾਕਿਆਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤੀ ਗਈ ਹੈ। ਇਜ਼ਰਾਈਲੀ ਰੱਖਿਆ ਮੰਤਰਾਲਾ ਦੀ ਆਰ. ਐਂਡ ਡੀ. ਯੂਨਿਟ ਦੀ ਪੋਲਾਰਿਸ ਦਾ ਦਾਅਵਾ ਹੈ ਕਿ ਫੌਜੀਆਂ ਨੂੰ ਵਰਚੁਅਲੀ ਅਦ੍ਰਿਸ਼ ਰੱਖਣ ਲਈ ਅਸੀਂ ਇਹ ਨੈੱਟ ਤਿਆਰ ਕੀਤਾ ਹੈ। ਇਸ ਦੀ ਵਰਤੋਂ ਨਾਲ ਫੌਜੀਆਂ ਨੂੰ ਥਰਮਲ ਤੇ ਨਾਈਟ ਵਿਜ਼ਨ ਉਪਕਰਨਾਂ ਤੋਂ ਵੀ ਬਚਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਸ ਨੈੱਟ ਨੂੰ ਸਟੇ੍ਰਚਰ ਵਿਚ ਵੀ ਬਦਲਿਆ ਜਾ ਸਕਦਾ ਹੈ। ਇਸ ਕਿੱਟ-300 ਦਾ ਭਾਰ ਸਿਰਫ 500 ਗ੍ਰਾਮ ਹੈ, ਇਸ ਲਈ ‘ਵਾਰ ਜ਼ੋਨ’ ਵਿਚ ਫੌਜੀਆਂ ਨੂੰ ਇਸ ’ਚ ਖੁਦ ਨੂੰ ਲਪੇਟ ਕੇ ਚੱਲਣ ’ਚ ਪ੍ਰੇਸ਼ਾਨੀ ਨਹੀਂ ਹੁੰਦੀ। ਹਲਕੀ ਹੋਣ ਕਾਰਨ ਇਸ ਨੂੰ ਥ੍ਰੀ-ਡੀ ਆਕਾਰ ਦਿੱਤਾ ਜਾ ਸਕਦਾ ਹੈ, ਇਸ ਨਾਲ ਇਹ ਜ਼ਖ਼ਮੀ ਫੌਜੀਆਂ ਲਈ ਸਟੇ੍ਰਚਰ ਦਾ ਕੰਮ ਕਰ ਸਕਦੀ ਹੈ। ਕਿੱਟ-300 ਪੂਰੀ ਤਰ੍ਹਾਂ ਵਾਟਰ ਪਰੁੂਫ ਹੈ ਅਤੇ 225 ਕਿਲੋ ਤਕ ਭਾਰ ਚੁੱਕ ਸਕਦੀ ਹੈ। ਫੌਜੀ ਇਸ ਨੂੰ ਕੰਬਲ ਵਾਂਗ ਵੀ ਵਰਤ ਸਕਦੇ ਹਨ। 


author

Manoj

Content Editor

Related News