ਡੈਨਮਾਰਕ ਵਿਚ ਸਮੁੰਦਰ ’ਚ ਡੁੱਬੀਆਂ ਪੱਥਰ ਯੁੱਗ ਦੀਆਂ ਬਸਤੀਆਂ ਲੱਭੀਆਂ

Thursday, Aug 28, 2025 - 05:07 AM (IST)

ਡੈਨਮਾਰਕ ਵਿਚ ਸਮੁੰਦਰ ’ਚ ਡੁੱਬੀਆਂ ਪੱਥਰ ਯੁੱਗ ਦੀਆਂ ਬਸਤੀਆਂ ਲੱਭੀਆਂ

ਬੇ ਆਫ ਅਰਹੁਸ (ਡੈਨਮਾਰਕ) - ਉੱਤਰੀ ਡੈਨਮਾਰਕ ਵਿਚ ਬੇ ਆਫ ਅਰਹੁਸ (ਅਰਹੁਸ ਦੀ ਖਾੜੀ) ਦੇ ਡੂੰਘੇ ਨੀਲੇ ਪਾਣੀਆਂ ਹੇਠ ਪੁਰਾਤੱਤਵ ਵਿਗਿਆਨੀ 8,500 ਸਾਲ ਤੋਂ ਵੱਧ ਸਮਾਂ ਪਹਿਲਾਂ ਸਮੁੰਦਰ ’ਚ  ਪਾਣੀ  ਦੇ  ਵਧਦੇ ਪੱਧਰ ਕਾਰਨ ਤਬਾਹ ਹੋਈਆਂ ਤੱਟਵਰਤੀ ਬਸਤੀਆਂ ਦੀ ਖੋਜ ਕਰ ਰਹੇ ਹਨ। ਇਸ ਸਾਲ ਗਰਮੀਆਂ ਵਿਚ ਗੋਤਾਖੋਰ ਡੈਨਮਾਰਕ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਅਰਹੁਸ ਦੇ ਨੇੜੇ ਸਮੁੰਦਰੀ ਤਲ ਤੋਂ ਲਗਭਗ 8 ਮੀਟਰ (26 ਫੁੱਟ) ਹੇਠਾਂ ਉਤਰੇ ਅਤੇ ਸਮੁੰਦਰੀ ਤਲ ਤੋਂ ਪੱਥਰ ਯੁੱਗ ਦੀਆਂ ਬਸਤੀਆਂ ਦੇ ਸਬੂਤ ਇਕੱਠੇ ਕੀਤੇ।

ਇਹ ਕਵਾਇਦ ਬਾਲਟਿਕ ਅਤੇ ਉੱਤਰੀ ਸਾਗਰ ਵਿਚ ਸਮੁੰਦਰੀ ਤਲ ਦੇ ਹਿੱਸਿਆਂ ਦਾ ਨਕਸ਼ਾ ਬਣਾਉਣ ਲਈ ਯੂਰਪੀ ਯੂਨੀਅਨ ਦੁਆਰਾ ਿਦੱਤੇ  ਗਏ  13.2 ਕਰੋੜ ਯੂਰੋ (15.5 ਕਰੋੜ ਅਮਰੀਕੀ ਡਾਲਰ) ਦੇ 6 ਸਾਲਾ ਅੰਤਰਰਾਸ਼ਟਰੀ ਪ੍ਰਾਜੈਕਟ ਦਾ ਹਿੱਸਾ ਹੈ, ਜਿਸ ਵਿਚ ਅਰਹੁਸ ਦੇ ਨਾਲ-ਨਾਲ ਬ੍ਰਿਟੇਨ ਦੀ ਬ੍ਰੈਡਫੋਰਡ ਯੂਨੀਵਰਸਿਟੀ ਅਤੇ ਜਰਮਨੀ ਦੀ ਲੋਅਰ ਸੈਕਸੋਨੀ ਇੰਸਟੀਚਿਊਟ ਫਾਰ ਹਿਸਟੋਰੀਕਲ ਕੋਸਟਲ ਰਿਸਰਚ ਦੇ ਖੋਜਕਰਤਾ ਸ਼ਾਮਲ ਹਨ।

ਡੈਨਮਾਰਕ ਦੇ ਪੁਰਾਤੱਤਵ ਵਿਗਿਆਨੀ ਮੋਈ ਐਸਟਰੂਪ, ਜੋ ਸਮੁੰਦਰੀ ਤਲ ’ਤੇ ਖੋਦਾਈ ਦੀ ਅਗਵਾਈ ਕਰ ਰਹੇ ਹਨ, ਨੇ ਦੱਸਿਆ  ਕਿ ਲਗਭਗ 8,500 ਸਾਲ ਪਹਿਲਾਂ ਸਮੁੰਦਰ ਦਾ ਪੱਧਰ ਪ੍ਰਤੀ ਸਦੀ ਲਗਭਗ 2 ਮੀਟਰ (6.5 ਫੁੱਟ) ਵਧਦਾ ਸੀ। ਉਨ੍ਹਾਂ ਕਿਹਾ, ‘ਇਥੇ ਸਾਡੇ ਕੋਲ ਇਕ ਬਹੁਤ ਪੁਰਾਣਾ ਬੀਚ ਹੈ। ਸਾਡੇ ਕੋਲ ਇਕ ਬਸਤੀ ਹੈ, ਜੋ ਬੀਚ ’ਤੇ ਸਥਿਤ ਸੀ। ਅਸੀਂ ਅਸਲ ’ਚ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੰਢੀ ਬਸਤੀਆਂ ਵਿਚ ਜੀਵਨ ਕਿਹੋ ਜਿਹਾ ਸੀ।’


author

Inder Prajapati

Content Editor

Related News