ਵੱਡੀ ਖ਼ਬਰ ; ਕਈ ਦੇਸ਼ਾਂ ''ਚ ਠੱਪ ਹੋਇਆ ਇੰਟਰਨੈੱਟ, ਟੁੱਟ ਗਈ ਫਾਈਬਰ ਆਪਟਿਕ ਕੇਬਲ

Tuesday, Sep 09, 2025 - 10:18 AM (IST)

ਵੱਡੀ ਖ਼ਬਰ ; ਕਈ ਦੇਸ਼ਾਂ ''ਚ ਠੱਪ ਹੋਇਆ ਇੰਟਰਨੈੱਟ, ਟੁੱਟ ਗਈ ਫਾਈਬਰ ਆਪਟਿਕ ਕੇਬਲ

ਵੈੱਬ ਡੈਸਕ- ਲਾਲ ਸਾਗਰ ਦੇ ਹੇਠਾਂ ਵਿਛੀਆਂ ਫਾਈਬਰ ਆਪਟਿਕ ਕੇਬਲਾਂ ਦੇ ਕੱਟ ਜਾਣ ਕਾਰਨ ਏਸ਼ੀਆ ਅਤੇ ਮਿਡਲ ਈਸਟ ਦੇ ਕਈ ਦੇਸ਼ਾਂ 'ਚ ਇੰਟਰਨੈਟ ਸੇਵਾਵਾਂ ਗੰਭੀਰ ਤਰੀਕੇ ਨਾਲ ਪ੍ਰਭਾਵਿਤ ਹੋਈਆਂ ਹਨ। ਇਹ ਜਾਣਕਾਰੀ ਇੰਟਰਨੈਟ ਮਾਨੀਟਰਿੰਗ ਏਜੰਸੀ NetBlocks ਅਤੇ ਤਕਨੀਕੀ ਮਾਹਿਰਾਂ ਨੇ ਦਿੱਤੀ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਕਿ ਇਹ ਤਕਨੀਕੀ ਖਰਾਬੀ ਨਾਲ ਹੋਇਆ ਜਾਂ ਕਿਸੇ ਸਾਜ਼ਿਸ਼ ਤਹਿਤ ਕੇਬਲਾਂ ਨੂੰ ਨੁਕਸਾਨ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ : GST 2.0 ਮਗਰੋਂ ਮੂਧੇ ਮੂੰਹ ਡਿੱਗੀਆਂ ਗੱਡੀਆਂ ਦੀਆਂ ਕੀਮਤਾਂ ! 7.8 ਲੱਖ ਤੱਕ ਸਸਤੀ ਹੋਈ ਇਹ ਲਗਜ਼ਰੀ ਕਾਰ

ਪ੍ਰਭਾਵਿਤ ਕੇਬਲ ਨੈੱਟਵਰਕ

ਇਕ ਰਿਪੋਰਟ ਮੁਤਾਬਕ, ਭਾਰਤ ਦੀ ਟਾਟਾ ਕਮਿਊਨੀਕੇਸ਼ਨਜ਼ ਵੱਲੋਂ ਚਲਾਈਆਂ ਜਾਣ ਵਾਲੀਆਂ SMW4 (South East Asia–Middle East–Western Europe 4) ਅਤੇ IMEWE (India-Middle East-Western Europe) ਵਰਗੀਆਂ ਮਹੱਤਵਪੂਰਨ ਕੇਬਲਾਂ ਪ੍ਰਭਾਵਿਤ ਹੋਈਆਂ ਹਨ। ਦੁਨੀਆ ਦੇ 95 ਫੀਸਦੀ ਤੋਂ ਵੱਧ ਇੰਟਰਨੈਟ ਟ੍ਰੈਫਿਕ ਇਨ੍ਹਾਂ ਕੇਬਲਾਂ ਰਾਹੀਂ ਹੀ ਚੱਲਦਾ ਹੈ। NetBlocks ਨੇ ਕਿਹਾ ਕਿ ਇਸ ਕਾਰਨ ਭਾਰਤ, ਪਾਕਿਸਤਾਨ ਅਤੇ ਨੇੜਲੇ ਦੇਸ਼ਾਂ 'ਚ ਇੰਟਰਨੈੱਟ ਦੀ ਸਪੀਡ ਘੱਟ ਗਈ ਹੈ। ਮਾਈਕ੍ਰੋਸਾਫਟ ਨੇ ਵੀ ਆਪਣੀ ਸੇਵਾ ਸਥਿਤੀ ਪੇਜ ’ਤੇ ਪੁਸ਼ਟੀ ਕੀਤੀ ਕਿ ਮਿਡਲ ਈਸਟ ਖੇਤਰ 'ਚ ਅੰਡਰਸੀ ਕੇਬਲ ਕੱਟਣ ਕਾਰਨ ਇੰਟਰਨੈੱਟ 'ਚ ਦੇਰੀ ਆ ਰਹੀ ਹੈ, ਪਰ ਇਸ ਦਾ ਪ੍ਰਭਾਵ ਖੇਤਰ ਤੋਂ ਬਾਹਰ ਨਹੀਂ ਪਿਆ।

ਇਹ ਵੀ ਪੜ੍ਹੋ : ਸੱਚ ਹੋਈਆਂ ਬਾਬਾ ਵੇਂਗਾ ਦੀਆਂ ਇਹ ਭਵਿੱਖਬਾਣੀਆਂ, ਲੋਕਾਂ ਦੀ ਵਧੀ ਟੈਨਸ਼ਨ

ਪ੍ਰਭਾਵਿਤ ਦੇਸ਼

ਪਾਕਿਸਤਾਨ: PTCL ਨੇ ਇੰਟਰਨੈਟ ਰੁਕਾਵਟ ਦੀ ਪੁਸ਼ਟੀ ਕੀਤੀ।

ਸੰਯੁਕਤ ਅਰਬ ਅਮੀਰਾਤ (ਯੂਏਈ): Du ਅਤੇ Etisalat ਦੇ ਗਾਹਕਾਂ ਨੇ ਸਪੀਡ ਘਟਣ ਦੀ ਸ਼ਿਕਾਇਤ ਕੀਤੀ।

ਕੁਵੈਤ: FALCON GCX ਕੇਬਲ ਖਰਾਬ ਹੋਣ ਕਾਰਨ ਇੰਟਰਨੈਟ ਸੇਵਾਵਾਂ ਪ੍ਰਭਾਵਿਤ।

ਮਰੰਮਤ 'ਚ ਲੱਗ ਸਕਦਾ ਹੈ ਸਮਾਂ

ਮਾਹਿਰਾਂ ਮੁਤਾਬਕ, ਸਮੁੰਦਰ ਹੇਠਾਂ ਕੇਬਲਾਂ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਅਕਸਰ ਜਹਾਜ਼ਾਂ ਦੇ ਐਂਕਰ ਜਾਂ ਕੁਦਰਤੀ ਆਫ਼ਤਾਂ ਨਾਲ ਖਰਾਬ ਹੋ ਜਾਂਦੀਆਂ ਹਨ। ਮਰੰਮਤ 'ਚ ਕਈ ਹਫ਼ਤੇ ਲੱਗ ਸਕਦੇ ਹਨ ਅਤੇ ਇਸ ਲਈ ਖਾਸ ਜਹਾਜ਼ ਅਤੇ ਮਾਹਿਰਾਂ ਦੀ ਲੋੜ ਹੁੰਦੀ ਹੈ।

ਹੁਤੀ ਬਾਗੀਆਂ ਦੀ ਭੂਮਿਕਾ?

ਯਮਨ 'ਚ ਇਰਾਨ-ਸਮਰਥਿਤ ਹੁਤੀ ਬਾਗੀ ਪਿਛਲੇ ਇਕ ਸਾਲ ਤੋਂ ਲਾਲ ਸਾਗਰ 'ਚ ਜਹਾਜ਼ਾਂ ’ਤੇ ਹਮਲੇ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਅੰਡਰਸੀ ਕੇਬਲਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਯਮਨ ਦੀ ਅੰਤਰਰਾਸ਼ਟਰੀ ਸਰਕਾਰ ਨੇ ਇਸ ਲਈ ਹੁਤੀ ਬਾਗੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਯਮਨ ਦੇ ਜਾਣਕਾਰੀ ਮੰਤਰੀ ਮੋਅਮਰ ਅਲ-ਏਰਯਾਨੀ ਨੇ ਕਿਹਾ ਕਿ ਇਹ ਘਟਨਾ ਪੂਰੀ ਦੁਨੀਆ ਲਈ ਚਿਤਾਵਨੀ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਡਿਜ਼ੀਟਲ ਢਾਂਚੇ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News