ਬ੍ਰਿਟੇਨ ''ਚ ਕੈਬਨਿਟ ’ਚ ਫੇਰਬਦਲ; ਔਰਤਾਂ ਨੂੰ ਮਿਲੇ ਉੱਚੇ ਅਹੁਦੇ

Sunday, Sep 07, 2025 - 03:39 AM (IST)

ਬ੍ਰਿਟੇਨ ''ਚ ਕੈਬਨਿਟ ’ਚ ਫੇਰਬਦਲ; ਔਰਤਾਂ ਨੂੰ ਮਿਲੇ ਉੱਚੇ ਅਹੁਦੇ

ਲੰਡਨ - ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ਨੀਵਾਰ ਨੂੰ ਸਾਰੇ ਪੱਧਰਾਂ ’ਤੇ ਮੰਤਰੀ ਅਹੁਦਿਆਂ ਦੇ ਵੱਡੇ ਫੇਰਬਦਲ ਦੇ ਹਿੱਸੇ ਵਜੋਂ ਕੈਬਨਿਟ ਵਿਚ ਸਭ ਤੋਂ ਸੀਨੀਅਰ ਅਹੁਦਿਆਂ ’ਤੇ ਮਹਿਲਾ ਸੰਸਦ ਮੈਂਬਰਾਂ ਨੂੰ ਨਿਯੁਕਤ ਕੀਤਾ। ਪਾਕਿਸਤਾਨੀ ਮੂਲ ਦੀ ਸ਼ਬਾਨਾ ਮਹਿਮੂਦ ਨੂੰ ਗ੍ਰਹਿ ਸਕੱਤਰ ਵਜੋਂ ਤਰੱਕੀ ਦੇਣ ਅਤੇ ਗ੍ਰਹਿ ਦਫ਼ਤਰ ਦੀ ਸਾਬਕਾ ਅਧਿਕਾਰੀ ਯਵੇਟ ਕੂਪਰ ਨੂੰ ਵਿਦੇਸ਼ ਸਕੱਤਰ ਵਜੋਂ ਨਿਯੁਕਤ ਕਰਨ ਦਾ ਮਤਲਬ ਹੈ ਕਿ ਚਾਂਸਲਰ ਰੇਚਲ ਰੀਵਜ਼ ਦੇ ਨਾਲ-ਨਾਲ ਤਿੰਨ ਚੋਟੀ ਦੇ ਸਰਕਾਰੀ ਅਹੁਦਿਆਂ ਦੀ ਅਗਵਾਈ ਪਹਿਲੀ ਵਾਰ ਔਰਤਾਂ ਕਰਨਗੀਆਂ।

ਸਟਾਰਮਰ ਨੇ ਟੈਕਸਾਂ ਦੀ ਘੱਟ ਅਦਾਇਗੀ ਦੇ ਵਿਵਾਦ ਕਾਰਨ ਐਂਜੇਲਾ ਰੇਨਰ ਦੇ ਉਪ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ  ਕੈਬਨਿਟ ਵਿਚ ਫੇਰਬਦਲ ਕਰਦਿਆਂ ਵਿਦੇਸ਼ ਮੰਤਰੀ ਡੇਵਿਡ ਲੈਮੀ ਨੂੰ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਸ਼ੁੱਕਰਵਾਰ ਸ਼ਾਮ ਨੂੰ ਗ੍ਰਹਿ ਮੰਤਰੀ ਵਜੋਂ ਅਹੁਦਾ ਸੰਭਾਲਦੇ  ਹੋਏ ਮਹਿਮੂਦ ਨੇ ਕਿਹਾ ਕਿ ਗ੍ਰਹਿ ਮੰਤਰੀ ਵਜੋਂ ਸੇਵਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਨਵੇਂ ਬ੍ਰਿਟਿਸ਼ ਹਮਰੁਤਬਾ ਨਾਲ ਸੰਪਰਕ ਕੀਤਾ ਅਤੇ ਭਾਰਤ-ਯੂ. ਕੇ. ਵਿਆਪਕ ਰਣਨੀਤਕ ਭਾਈਵਾਲੀ ਦੀ ‘ਮਜ਼ਬੂਤ ​​ ਰਫਤਾਰ ਨੂੰ ਜਾਰੀ ਰੱਖਣ’ ਦੀ ਇੱਛਾ ਪ੍ਰਗਟ ਕੀਤੀ।


author

Inder Prajapati

Content Editor

Related News