Study Visa Scam: ਭਾਰਤੀ ਔਰਤ ਨੇ ਵਿਦਿਆਰਥੀਆਂ ਨੂੰ ਠੱਗਿਆ, ਹੋਈ ਜੇਲ

Friday, Mar 29, 2019 - 07:53 PM (IST)

Study Visa Scam: ਭਾਰਤੀ ਔਰਤ ਨੇ ਵਿਦਿਆਰਥੀਆਂ ਨੂੰ ਠੱਗਿਆ, ਹੋਈ ਜੇਲ

ਲੰਡਨ (ਰਾਜਵੀਰ ਸਮਰਾ) ਯੂ.ਕੇ ਦੇ ਦੋ ਕਾਲਜਾਂ ਦਾ ਪ੍ਰਬੰਧ ਲੈਣ ਬਾਅਦ ਵਿਦੇਸ਼ੀ ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ ਰਾਹੀਂ ਯੂ.ਕੇ ਦੇ ਵੀਜੇ ਦਿਵਾ ਕੇ ਸਾਡੇ ਛੇ ਲੱਖ ਪੌਂਡ ਦਾ ਘਪਲਾ ਕਰਨ ਵਾਲੀ ਭਾਰਤੀ ਔਰਤ ਅਤੇ ਉਸ ਦੇ ਸਾਥੀਆਂ ਨੂੰ ਜੇਲ ਭੇਜਿਆ ਗਿਆ ਹੈ। ਮਾਨਚੈਸਟਰ ਕਰਾਊਨ ਕੋਰਟ ਵਿਚ ਆਏ ਇਸ ਕੇਸ ਨੂੰ'' ਕੈਸ਼ ਫ਼ਾਰ ਵੀਜ਼ਾ '' ਦਾ ਨਾਮ ਦਿੰਦਿਆਂ ਦੱਸਿਆ ਗਿਆ ਕਿ 51 ਸਾਲਾਂ ਤਸਿਨਾ ਨਯੀਅਰ 38 ਸਾਲਾਂ ਬਾਬਰ ਬਸ਼ੀਰ ਅਤੇ 37 ਸਾਲਾਂ ਕੋਟੇਸਵਰ ਨੋਲਮੱਠੂ ਨੇ ਇਕ ਅਜਿਹਾ ਅਪਰਾਧਿਕ ਗਰੋਹ ਬਣਾਇਆ ਸੀ। ਜਿਸ ਰਾਹੀ ਯੂ.ਕੇ ਵਿਚ ਆ ਕੇ ਰਹਿਣ ਵਾਲੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ|। ਜਿਸ ਰਾਹੀਂ ਇਸ ਗਰੋਹ ਨੇ ਕਰੀਬ ਸਾਢੇ 6 ਲੱਖ ਪੌਂਡ ਗੈਰ ਕਾਨੂੰਨੀ ਕਮਾਈ ਕੀਤੀ ਸੀ। ਇਸ ਗਰੋਹ ਨੇ ਆਪਣੇ ਅਪਰਾਧ ਨੂੰ ਅੰਜਾਮ ਦਿੰਦੇ ਹੋਏ ਆਸਟਨ ਅੰਡਰ ਲਾਈਨ ਦੇ ਸੈੱਟ ਜੋਹਨ ਕਾਲਜ ਅਤੇ ਮਾਨਚੈਸਟਰ ਸਿਟੀ ਸੈਂਟਰ ਦੇ ਕਿਨਰਡ ਕਾਲਜ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ ਗਿਆ ਸੀ, ਜਦ ਕਿ ਇੰਨ੍ਹਾ ਤੋਂ ਪਹਿਲਾ ਇਹ ਕਾਲਜ ਪ੍ਰਬੰਧਕਾਂ ਵਲੋਂ ਕਾਨੂੰਨੀ ਤੋਰ ਤੇ ਚਲਾਏ ਜਾ ਰਹੇ ਸਨ।
ਆਸਟਨ ਅੰਡਰ ਲਾਈਨ ਦਾ ਕਾਲਜ ਮੁਹੰਮਦ ਬਾਬਰ ਵਲੋਂ ਆਪਣੇ ਕੰਟਰੋਲ ਵਿਚ ਕਰ ਲਿਆ ਗਿਆ ਸੀ ਜਦ ਕਿ ਮਾਨਚੈਸਟਰ ਦੇ ਕਿਨਰਡ ਕਾਲਜ ਵਿਚ ਪਹਿਲਾ ਹੀ ਕੰਮ ਕਰ ਰਹੀ ਤਸਿਨਾ ਨਯੀਅਰ ਨੂੰ ਵੀ ਲਾਲਚ ਦੇ ਕੇ ਇਸ ਘੁਟਾਲੇ ਵਿਚ ਸ਼ਾਮਿਲ ਕਰ ਲਿਆ ਗਿਆ ਸੀ। ਦੋਨੋ ਕਾਲਜਾਂ ਨੂੰ ਵਿਦਿਆਰਥੀ ਲੱਭ ਕੇ ਦੇਣ ਦਾ ਕੰਮ ਦਲਾਲ ਕੋਟੇਸਵਰ ਨੋਲਮੱਠੂ ਨੂੰ ਸੰਭਾਲਿਆ ਗਿਆ ਸੀ ਜੋ ਆਪਣੇ ਫੋਨ ਰਾਹੀਂ ਅੰਗਰੇਜ਼ੀ ਜਾਨਣ ਜਾ ਨਾ ਜਾਨਣ ਵਾਲੇ ਵਿਦਿਆਥੀਆਂ ਨੂੰ ਹੋਮ ਆਫਿਸ ਲਈ ਚਿੱਠੀ 500 ਪੌਂਡ ਵਿਚ ਦੇਣ ਦਾ ਹੋਕਾ ਦਿੰਦਾ ਰਿਹਾ ਸੀ।|ਜਦ ਕਿ ਆਮ ਤੋਰ ਤੇ ਇਸ ਅਰਜੀ ਦੀ ਫੀਸ ਸਿਰਫ 14 ਪੌਂਡ ਹੈ| ਮੁਹੰਮਦ ਬਾਬਰ ਨੇ ਤਸਿਨਾ ਨਯੀਅਰ ਨਾਲ ਜਨਵਰੀ 2014  ਤੋਂ ਕੰਮ ਕਰਨਾ ਸ਼ੁਰੂ ਕੀਤਾ ਸੀ, ਜੋ ਬਾਬਰ ਨੂੰ ਕਾਲਜ ਦੀਆ ਚਿੱਠੀਆਂ 500 ਪੌਂਡ ਦੇ ਹਿਸਾਬ ਨਾਲ ਜਾਰੀ ਕਰ ਰਹੀਂ ਸੀ ਅਤੇ ਉਸ ਨੇ 352 ਵਿਦੇਸ਼ੀ ਵਿਦਿਆਰਥੀ ਦੇ ਵੀਜ਼ਿਆਂ ਲਈ ਚਿੱਠੀਆਂ ਜਾਰੀ ਕੀਤੀਆਂ ਸਨ। ਇਸ ਤੋਂ ਪਹਿਲਾ ਬਾਬਰ ਨੇ ਆਪਣੇ ਪ੍ਰਬੰਧ ਹੇਠਲੇ ਸੈੱਟ ਜੋਹਨ ਕਾਲਜ ਤੋਂ ਸਤੰਬਰ 2012 ਅਤੇ ਫਰਵਰੀ 2013 ਦਰਮਿਆਨ ਵਿਦਿਆਰਥੀਆਂ ਨੂੰ ਵੀਜ਼ਿਆਂ ਲਈ 955 ਚਿੱਠੀਆਂ ਜਾਰੀ ਕੀਤੀਆਂ ਸਨ। ਇਨ੍ਹਾਂ ਅਰਜ਼ੀਆ ਲਈ ਪੈਸੇ ਖੱਟਣ ਵਾਲੇ ਦਲਾਲ ਕੋਟੇਸਵਰ ਨੋਲਮੱਠੂ ਨੇ ਗੈਰ ਵਿਦਿਆਰਥੀਆਂ ਨੂੰ ਵੀਜ਼ਿਆਂ ਲਈ ਚਿੱਠੀਆਂ ਜਾਰੀ ਕਰਵਾਈਆਂ ਗਈਆਂ ਸਨ ਜਦ ਇਨਾ ਕਾਲਜਾਂ ਵਲੋਂ ਜਾਰੀ ਕੀਤੀਆਂ ਦਾਖਲਾ ਚਿੱਠੀਆਂ ਦੇ ਆਸਰੇ ਯੂ.ਕੇ ਪੁੱਜੇ ਦੋਨੋ ਕਾਲਜਾਂ ਦੇ ਵਿਦਿਆਰਥੀ ਕਾਲਜਾਂ ਦੇ ਦਰਵਾਜੇ ਤੱਕ ਪਹੁੰਚੇ ਤਦ ਉਥੇ ਜਿੰਦਰੇ ਲੱਗੇ ਹੋਏ ਸਨ ਸ਼ਿਕਾਇਤ ਮਿਲਣ ਬਾਅਦ ਜਦ ਹੋਮ ਆਫਿਸ ਨੇ ਇਨਾ ਕਾਲਜਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਗਈ ਤਾ ਊਨਾ ਦਾ ਇਤਿਹਾਸ ਸਾਫ ਸੀ ਪਰ ਕਾਲਜ ਬੰਦ ਸਨ।|ਇਸ ਦੀ ਵਧੇਰੇ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਕਾਲਜ ਸਿਰਫ ਨਾਮ ਦੇ ਹਨ ਅਤੇ ਇਨ੍ਹਾਂ ਵਿਚ ਨਾ ਤਾ ਕੋਈ ਅਧਿਆਪਕ ਸੀ , ਨਾ ਹੀ ਕਿਤਾਬਾ ਸਨ ਅਤੇ ਨਾ ਹੀ ਕੋਈ ਕਾਲਜ ਵਰਗੀ ਸੁਵਿਧਾ ਸੀ। ਇਹ ਸਿਰਫ ਕਾਗਜਾਂ ਵਿਚ ਕਾਲਜ ਸਨ| ਜੋ ਇਸ ਗਰੋਹ ਦੇ ਪ੍ਰਬੰਧ ਹੇਠ ਆਉਣ ਬਾਅਦ ਬਿਲਕੁਲ ਬਦਲ ਦਿੱਤੇ ਗਏ ਸਨ ਇੱਥੇ ਨਵੇਂ ਆਉਣ ਵਾਲੇ ਵਿਦਿਆਰਥੀਆਂ ਤੋਂ ਪਹਿਲਾ ਵੀ ਕੋਈ ਵਿਦਿਆਰਥੀ ਹਾਜਰ ਨਹੀਂ ਸੀ ਹੁੰਦਾ |ਅਦਾਲਤ ਨੇ ਆਪਣਾ ਫੈਸਲਾ ਸੁਣਾਉਣ ਤੋਂ ਪਹਿਲਾ ਸਹੀ ਵਿਦਿਆਰਥੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਤਾ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਜਿਸ ਤੋਂ ਬਾਅਦ ਇਸ ਗਰੋਹ ਦੇ ਦਲਾਲ ਕੋਟੇਸਵਰ ਨੂੰ 24 ਮਹੀਨੇ ਦੀ ਲਮਕਵੀਂ ਸਜਾ 18 ਮਾਰਚ ਨੂੰ ਸੁਣਾਈ ਗਈ ਹੈ।|ਜਦ ਕਿ ਅਕਤੂਬਰ 2018 ਵਿਚ ਆਪਣੀ ਗਲਤੀ ਤੋਂ ਇਨਕਾਰ ਕਰਨ ਵਾਲੇ ਬਾਬਰ ਬਸ਼ੀਰ ਨੂੰ ਉਸ ਦੀ ਗੈਰਹਾਜਰੀ ਵਿਚ 6 ਸਾਲ ਜੇਲ ਦੀ ਸਜਾ ਸੁਣਾਈ ਗਈ ਹੈ। ਜਦ ਕਿ ਇਸ ਤੋਂ ਪਹਿਲਾ ਜਨਵਰੀ ਵਿਚ ਆਪਣਾ  ਗੁਨਾਹ ਮੰਨ ਚੁੱਕੀ ਤਸਿਨਾ ਨਯੀਅਰ ਨੂੰ 27 ਮਹੀਨੇ  ਲਈ ਜੇਲ੍ਹਬੰਦ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲਿਸ ਇੰਸਪੈਕਟਰ ਅਰਸਲਾਂਨ ਖਾਨ ਨੇ ਦੱਸਿਆ ਕਿ ਇਹ ਲੋਕ ਪੈਸਾ ਬਣਾਉਣ ਲਈ ਲਾਚਾਰ ਵਿਦਿਆਰਥੀਆਂ ਦਾ ਸੋਸ਼ਣ ਕਰਦੇ ਰਹੇ ਸਨ ਅਤੇ ਸਹੀ ਅਤੇ ਗਲਤ ਵਿਦਿਆਰਥੀਆਂ ਨੂੰ ਯੂ.ਕੇ ਵਿਚ ਪੱਕੇ ਤੋਰ ਤੇ ਟਿਕਣ ਦਾ ਲਾਰਾ ਲਾਉਂਦੇ ਰਹੇ ਸਨ।|ਉਸ ਨੇ ਕਿਹਾ ਕਿ  ਪੁਲਿਸ ਮਹਿਕਮਾ ਪੱਕੇ ਸਬੂਤ ਦੇ ਅਧਾਰ ਤੇ ਇਸ ਫਰਜੀਵਾੜੇ ਨੂੰ ਰੋਕਣ ਵਿੱਚ ਕਾਮਯਾਬ ਰਿਹਾ ਹੈ।


author

satpal klair

Content Editor

Related News