ਕਰਜ਼ ਲੈ ਕੇ ਆਸਟ੍ਰੇਲੀਆ ਪੜ੍ਹਨ ਗਏ ਨੌਜਵਾਨ ਨਾਲ ਵਾਪਰ ਗਿਆ ਭਾਣਾ, ਪਰਿਵਾਰ 'ਚ ਵਿਛੇ ਸੱਥਰ

Friday, Nov 11, 2022 - 04:17 PM (IST)

ਕੈਨਬਰਾ (ਏਜੰਸੀ ) : ਆਸਟਰੇਲੀਆ ਦੇ ਵਿਕਟੋਰੀਆ ਰਾਜ ਵਿੱਚ ਇੱਕ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਆਂਧਰਾ ਪ੍ਰਦੇਸ਼ ਦੇ 27 ਸਾਲਾ ਵਿਦਿਆਰਥੀ ਸਾਈ ਰੋਹਿਤ ਪਾਲਾਡੁਗੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹੇਰਾਲਡ ਸਨ ਦੀ ਰਿਪੋਰਟ ਅਨੁਸਾਰ, ਪਾਲਾਡੁਗੂ, ਜੋ ਕਿ 2017 ਵਿੱਚ ਉੱਚ ਪੜ੍ਹਾਈ ਕਰਨ ਲਈ ਆਸਟਰੇਲੀਆ ਆਇਆ ਸੀ, ਚਿਤੂਰ ਜ਼ਿਲ੍ਹੇ ਦੇ ਪੋਲਕਾਲਾ ਯੇਲਮਪੱਲੀ ਪਿੰਡ ਦਾ ਵਸਨੀਕ ਸੀ।

ਇਹ ਵੀ ਪੜ੍ਹੋ: ਲੈਂਡਿੰਗ ਦੌਰਾਨ ਯਾਤਰੀ ਜਹਾਜ਼ 'ਚ ਵੱਜੀ ਗੋਲੀ, ਵਾਲ-ਵਾਲ ਬਚੀ ਸੰਸਦ ਮੈਂਬਰ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ

ਵਿਕਟੋਰੀਆ ਪੁਲਸ ਦਾ ਮੰਨਣਾ ਹੈ ਕਿ ਕਾਰ 3 ਨਵੰਬਰ ਨੂੰ ਗੌਲਬਰਨ ਵੈਲੀ ਹਾਈਵੇਅ 'ਤੇ ਉੱਤਰ ਵੱਲ ਜਾ ਰਹੀ ਸੀ, ਜਦੋਂ ਇਹ ਸੜਕ ਤੋਂ ਉਤਰ ਕੇ ਹਿਊਮ ਫ੍ਰੀਵੇਅ ਇੰਟਰਚੇਂਜ ਦੇ ਨੇੜੇ ਇੱਕ ਦਰੱਖਤ ਨਾਲ ਟਕਰਾ ਗਈ। ਉਹ ਅਜੇ ਜਾਂਚ ਕਰ ਰਹੇ ਹਨ ਅਤੇ ਇਹ ਪਤਾ ਲਗਾਉਣਾ ਬਾਕੀ ਹੈ ਕਿ ਟੱਕਰ ਕਿਸ ਸਮੇਂ ਹੋਈ ਸੀ। ਐੱਨ.ਸੀ.ਆਰ. ਰਿਵਿਊ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਾਂਚਕਰਤਾਵਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਸਬੰਧੀ ਜਾਣਕਾਰੀ ਹੈ ਜਾਂ ਕਿਸੇ ਵਾਹਨ ਦੀ ਡੈਸ਼ਕੈਮ ਫੁਟੇਜ ਵਿਚ ਘਟਨਾ ਰਿਕਾਰਡ ਹੋਈ ਹੈ ਤਾਂ ਉਹ ਤੁਰੰਤ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ।

ਇਹ ਵੀ ਪੜ੍ਹੋ: ਪੰਜਾਬ ਸਮੇਤ ਪੂਰੇ ਦੇਸ਼ ’ਚ ਅਸ਼ਾਂਤੀ ਫੈਲਾਉਣ ਲਈ ਕੈਨੇਡਾ ਦੀ ਬੇਸ ਵਜੋਂ ਵਰਤੋਂ ਕਰ ਰਹੀ ਹੈ ਪਾਕਿ ਦੀ ISI

ਦੋਸਤਾਂ ਨੇ ਦੱਸਿਆ ਕਿ ਪਾਲਾਡੁਗੂ ਆਪਣੀ ਮਾਂ ਦੀ ਮਦਦ ਕਰਨ ਅਤੇ ਆਸਟ੍ਰੇਲੀਆ ਆਉਣ ਲਈ ਲਏ ਗਏ ਸਿੱਖਿਆ ਕਰਜ਼ੇ ਦੀ ਅਦਾਇਗੀ ਕਰਨ ਲਈ ਵੀ ਕੰਮ ਕਰ ਰਿਹਾ ਸੀ। ਉਸਦੇ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਸੀ ਅਤੇ ਉਹ ਇਕੱਲਾ ਕਮਾਉਣ ਵਾਲਾ ਸੀ। SBS ਤਮਿਲ ਦੀ ਰਿਪੋਰਟ ਮੁਤਾਬਕ ਉਸਦੇ ਪਰਿਵਾਰ ਦੀ ਸਹਾਇਤਾ ਲਈ ਤੇਲਗੂ ਐਸੋਸੀਏਸ਼ਨ ਆਫ ਆਸਟ੍ਰੇਲੀਆ ਵੱਲੋਂ ਇੱਕ ਫੰਡਰੇਜ਼ਰ ਦਾ ਆਯੋਜਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: 23 ਸਾਲਾ ਭਾਰਤੀ ਮੂਲ ਦੀ ਨਬੀਲਾ ਸਈਦ ਨੇ ਅਮਰੀਕਾ 'ਚ ਰਚਿਆ ਇਤਿਹਾਸ

 


cherry

Content Editor

Related News