ਫਿਲਪੀਨਜ਼ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਲੋਕ ਜ਼ਖਮੀ

Tuesday, Oct 29, 2019 - 10:45 AM (IST)

ਫਿਲਪੀਨਜ਼ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਲੋਕ ਜ਼ਖਮੀ

ਮਨੀਲਾ— ਦੱਖਣੀ ਫਿਲਪੀਨਜ਼ 'ਚ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.6 ਮਾਪੀ ਗਈ। ਅਧਿਕਾਰੀਆਂ ਮੁਤਾਬਕ ਭੂਚਾਲ ਨਾਲ ਇਲਾਕੇ 'ਚ ਕਾਫੀ ਨੁਕਸਾਨ ਦਾ ਖਦਸ਼ਾ ਹੈ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਲੋਕ ਦਹਿਸ਼ਤ ਕਾਰਨ ਇੱਧਰ-ਉੱਧਰ ਭੱਜਣ ਲੱਗੇ। ਅਮਰੀਕੀ ਜੀਓਲਾਜੀਕਲ ਸਰਵੇ ਮੁਤਾਬਕ ਫਿਲਹਾਲ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਇਹ ਭੂਚਾਲ ਦੇ ਝਟਕੇ ਮਿੰਡਾਨਾਓ ਟਾਪੂ ਦੇ ਇਲਾਕੇ 'ਚ ਦਰਜ ਕੀਤੇ ਗਏ। ਇਸੇ ਇਲਾਕੇ 'ਚ ਮਹੀਨੇ ਦੀ ਸ਼ੁਰੂਆਤ 'ਚ ਵੀ ਭੂਚਾਲ ਦੇ ਤੇਜ਼ ਝਟਕੇ ਦਰਜ ਕੀਤੇ ਗਏ। ਸਥਾਨਕ ਮੀਡੀਆ ਵਲੋਂ ਜਾਰੀ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਕਾਫੀ ਲੋਕ ਘਬਰਾਏ ਤੇ ਬੇਹੋਸ਼ੀ ਦੀ ਹਾਲਤ ‘ਚ ਲੱਗ ਰਹੇ ਹਨ।

PunjabKesari

ਦੋ ਹਫਤੇ ਪਹਿਲਾਂ ਵੀ ਇਸ ਇਲਾਕੇ 'ਚ 6.4 ਤੀਬਰਤਾ ਦਾ ਭੂਚਾਲ ਆਇਆ ਸੀ। ਇਸ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਘਰ ਬਰਬਾਦ ਹੋ ਗਏ ਸਨ।
PunjabKesari

ਅਧਿਕਾਰੀਆਂ ਮੁਤਾਬਕ 6.6 ਤੀਬਰਤਾ ਦੇ ਇਸ ਭੂਚਾਲ ਨਾਲ ਵੀ ਭਾਰੀ ਨੁਕਸਾਨ ਦਾ ਖਦਸ਼ਾ ਹੈ। ਦੱਸ ਦਈਏ ਕਿ ਫਿਲਪੀਨਜ਼ ਪੈਸੀਫਿਕ 'ਰਿੰਗ ਆਫ ਫਾਇਰ' ਦਾ ਇਕ ਹਿੱਸਾ ਹੈ ਜੋ ਤੇਜ਼ ਭੂਚਾਲ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ। 'ਰਿੰਗ ਆਫ ਫਾਇਰ' ਦਾ ਖੇਤਰ ਜਾਪਾਨ ਦੱਖਣੀ-ਪੂਰਬੀ ਏਸ਼ੀਆ ਤੋਂ ਪ੍ਰਸ਼ਾਂਤ ਬੈਸਿਨ ਤਕ ਫੈਲਿਆ ਹੋਇਆ ਹੈ।


Related News