ਕੋਰੋਨਾ ਕਾਰਨ ਈਰਾਨ 'ਚ ਇਕ ਹਫਤੇ ਲਈ ਲਾਇਆ ਗਿਆ ਸਖਤ ਲਾਕਡਾਊਨ

Saturday, Aug 14, 2021 - 11:27 PM (IST)

ਕੋਰੋਨਾ ਕਾਰਨ ਈਰਾਨ 'ਚ ਇਕ ਹਫਤੇ ਲਈ ਲਾਇਆ ਗਿਆ ਸਖਤ ਲਾਕਡਾਊਨ

ਇੰਟਰਨੈਸ਼ਨਲ ਡੈਸਕ-ਈਰਾਨ 'ਚ ਕੋਵਿਡ-19 ਇਨਫੈਕਸ਼ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਜਾਰੀ ਹੈ। ਦੇਸ਼ 'ਚ ਕੋਰੋਨਾ ਦੀ ਪੰਜਵੀਂ ਲਹਿਰ ਕਾਰਨ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਇਕ ਹਫਤੇ ਦੇ ਸਖਤ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸੜਕ ਆਵਾਜਾਈ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਨਾਲ ਹੀ ਸਾਰੇ ਗੈਰ-ਜ਼ਰੂਰੀ ਕਾਰੋਬਾਰਅਤੇ ਦਫਤਰ ਸੋਮਵਾਰ ਤੋਂ 21 ਅਗਸਤ ਤੱਕ ਦੇਸ਼ਵਿਆਪੀ ਲਾਕਡਾਊਨ ਤਹਿਤ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੇਸ਼ਾਵਰ 'ਚ 15 ਕਿਲੋਗ੍ਰਾਮ ਦਾ ਬੰਬ ਕੀਤਾ ਨਕਾਰਾ : ਪੁਲਸ

ਦੇਸ਼ ਵਿਆਪੀ ਲਾਕਡਾਊਨ ਦੇ ਮੱਦੇਨਜ਼ਰ ਆਧਿਕਾਰਿਕ ਵਾਹਨਾਂ ਨੂੰ ਛੱਡ ਕੇ ਐਤਵਾਰ ਤੋਂ 27 ਅਗਸਤ ਤੱਕ ਹਰੇਕ ਤਰ੍ਹਾਂ ਦੀ ਆਵਾਜਾਈ 'ਤੇ ਵੀ ਪਾਬੰਦੀ ਲਾਈ ਗਈ ਹੈ। ਰਾਸ਼ਟਰੀ ਕੋਰੋਨਾ ਵਾਇਰਸ ਟਾਸਕ ਫੋਰਸ ਦੇ ਬੁਲਾਰੇ ਅਲੀਰੇਜ਼ਾ ਰਾਇਸੀ ਨੇ ਦੱਸਿਆ ਕਿ ਪਾਬੰਦੀ ਦੌਰਾਨ ਪਾਬੰਦੀ ਦੌਰਾਨ ਸਾਰੀਆਂ ਸੜਕਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਸਿਰਫ ਜ਼ਰੂਰੀ ਵਸਤਾਂ ਪਹੁੰਚਾਉਣ ਦੇ ਕੰਮ 'ਚ ਲੱਗੇ ਵਾਹਨ ਅਤੇ ਐਂਬੂਲੈਂਸ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ। ਸਾਰੇ ਵਾਹਨਾਂ 'ਤੇ ਸਖਤੀ ਨਾਲ ਪਾਬੰਦੀ ਲਾਗੂ ਕੀਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News