ਬ੍ਰਿਟੇਨ ’ਚ ਨਰਸਾਂ ਤੇ ਐਂਬੂਲੈਂਸ ਕਰਮਚਾਰੀਆਂ ਦੀ ਹੜਤਾਲ, ਸਿਹਤ ਪ੍ਰਣਾਲੀ ਢਹਿ-ਢੇਰੀ

Tuesday, Feb 07, 2023 - 03:33 AM (IST)

ਬ੍ਰਿਟੇਨ ’ਚ ਨਰਸਾਂ ਤੇ ਐਂਬੂਲੈਂਸ ਕਰਮਚਾਰੀਆਂ ਦੀ ਹੜਤਾਲ, ਸਿਹਤ ਪ੍ਰਣਾਲੀ ਢਹਿ-ਢੇਰੀ

ਲੰਡਨ (ਏ. ਪੀ.)-ਬ੍ਰਿਟੇਨ ’ਚ ਸੋਮਵਾਰ ਨੂੰ ਹਜ਼ਾਰਾਂ ਨਰਸਾਂ ਅਤੇ ਐਂਬੂਲੈਂਸ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ, ਜਿਸ ਨਾਲ ਦੇਸ਼ ਦੀ ਸਿਹਤ ਪ੍ਰਣਾਲੀ ਢਹਿ-ਢੇਹੀ ਹੋ ਗਈ। ਨਰਸ ਅਤੇ ਐਂਬੂਲੈਂਸ ਕਰਮਚਾਰੀਆਂ ਦੇ ਮਜ਼ਦੂਰ ਸੰਘਾਂ ਦਾ ਕਹਿਣਾ ਹੈ ਕਿ ਦੇਸ਼ ਦੀ ਜਨਤਕ ਸਿਹਤ ਪ੍ਰਣਾਲੀ ਦੇ ਇਤਿਹਾਸ ’ਚ ਇਹ ਸਭ ਤੋਂ ਵੱਡੀ ਹੜਤਾਲ ਹੈ। ਬ੍ਰਿਟੇਨ ’ਚ ਮਹਿੰਗਾਈ ਦੀ ਦਰ ਦਹਾਈ ਅੰਕ ’ਚ ਪਹੁੰਚ ਚੁੱਕੀ ਹੈ ਅਤੇ ਇਸ ਦਾ ਮੁਕਾਬਲਾ ਕਰਨ ਲਈ ਮੁਲਾਜ਼ਮ ਤਨਖਾਹ ਵਿਚ ਵਾਧਾ ਕਰਨ ਦੀ ਮੰਗ ਕਰ ਰਹੇ ਹਨ। ਮਹੀਨਿਆਂ ਤੋਂ ਬ੍ਰਿਟੇਨ ਦੇ ਲੋਕਾਂ ਦੇ ਜੀਵਨ ਨੂੰ ਖਰਾਬ ਕਰਨ ਵਾਲੀ ਹੜਤਾਲ ਦੀ ਲੜੀ ਵਿਚ ਨਰਸਾਂ ਅਤੇ ਐਂਬੂਲੈਂਸ ਕਰਮਚਾਰੀਆਂ ਦਾ ਇਹ ‘ਵਾਕਆਊਟ’ ਨਵਾਂ ਕਾਂਡ ਹੈ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਘਰ ’ਚ ਵੜ ਪਿਓ-ਪੁੱਤ ’ਤੇ ਚਲਾਈਆਂ ਗੋਲ਼ੀਆਂ 

ਨਰਸਿੰਗ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ 48 ਘੰਟੇ ਦੇ ‘ਵਾਕਆਊਟ’ ਦੌਰਾਨ ਐਮਰਜੈਂਸੀ ਦੇਖਭਾਲ ਅਤੇ ਕੈਂਸਰ ਦਾ ਇਲਾਜ ਜਾਰੀ ਰਹੇਗਾ। ਹਾਲਾਂਕਿ ਇਸ ਦੌਰਾਨ ਹਜ਼ਾਰਾਂ ਹੋਰ ਅਪੁਆਇੰਟਮੈਂਟ ਅਤੇ ਹੋਰ ਪ੍ਰਕਿਰਿਆਵਾਂ ਦੇ ਮੁਲਤਵੀ ਹੋਣ ਦੀ ਸੰਭਾਵਨਾ ਹੈ। ਐਂਬੂਲੈਂਸ ਸੇਵਾ ਦਾ ਕਹਿਣਾ ਹੈ ਕਿ ਉਹ ਦਿਨ ਭਰ ਦੀ ਹੜਤਾਲ ਦੌਰਾਨ ਸਭ ਤੋਂ ਜ਼ਿਆਦਾ ਜ਼ਰੂਰੀ ਕਾਲ ’ਤੇ ਕਾਰਵਾਈ ਕਰੇਗੀ। ਤਨਖਾਹ ਵਿਚ ਵਾਧੇ ਦੀ ਮੰਗ ਕਰਦੇ ਹੋਏ ਅਧਿਆਪਕਾਂ, ਟਰੇਨ ਚਾਲਕਾਂ, ਹਵਾਈ ਅੱਡੇ ’ਤੇ ਕੁਲੀ ਦਾ ਕੰਮ ਕਰਨ ਵਾਲਿਆਂ, ਸਰਹੱਦੀ ਕਰਮਚਾਰੀਆਂ, ਚਾਲਕ ਟਰੇਨਿੰਗ, ਬੱਸ ਚਾਲਕ ਤੇ ਡਾਕ ਮੁਲਾਜ਼ਮਾਂ ਨੇ ਵੀ ਹਾਲ ਦੇ ਮਹੀਨਿਆਂ ਵਿਚ ਕੰਮ ਤੋਂ ਵਾਕਆਊਟ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : Breaking : ਵਿਜੀਲੈਂਸ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੀਤਾ ਗ੍ਰਿਫ਼ਤਾਰ


author

Manoj

Content Editor

Related News