ਪਾਕਿਸਤਾਨ : ਸੁੁਪਰੀਮ ਕੋਰਟ ਦੇ ਹੁਕਮ ਮਗਰੋਂ ਇਸਲਾਮਾਬਾਦ ’ਚ ਸਖ਼ਤ ਸੁਰੱਖਿਆ ਵਿਵਸਥਾ
Wednesday, Jul 27, 2022 - 02:03 PM (IST)
ਇਸਲਾਮਾਬਾਦ (ਵਾਰਤਾ)– ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਚੋਣ ’ਚ ਵਿਧਾਨ ਸਭਾ ਉਪ ਪ੍ਰਧਾਨ ਦੇ ਫ਼ੈਸਲੇ ਨੂੰ ਉਲਟਣ ਵਾਲੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਰਾਜਧਾਨੀ ਇਸਲਾਮਾਬਾਦ ’ਚ ਸੁਰੱਖਿਆ ਵਿਵਸਥਾ ਕਾਫੀ ਸਖ਼ਤ ਕਰ ਦਿੱਤੀ ਗਈ ਹੈ। ਡਾਅਨ ਨੇ ਬੁੱਧਵਾਰ ਨੂੰ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਈ ਰੱਖਣ ਤੇ ਸੰਵੇਦਨਸ਼ੀਲ, ਮੁੱਖ ਤੇ ਸਰਕਾਰੀ ਸੰਸਥਾਨਾਂ ਦੀ ਸੁਰੱਖਿਆ ਵਿਵਸਥਾ ’ਚ ਦੰਗਾ ਕੰਟਰੋਲ ਯੂਨਿਟ ਤੇ ਅੱਤਵਾਦ ਰੋਕੂ ਵਿਭਾਗ ਨਾਲ ਪੁਲਸ ਨੂੰ ਪੂਰੀ ਤਰ੍ਹਾਂ ਤਾਇਨਾਤ ਰਹਿਣ ਦੇ ਹੁਕਮ ਦਿੱਤੇ ਹਨ। ਸੁਪਰੀਮ ਕੋਰਟ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਐੱਸ. ਪੀ. ਨੂੰ ਦਿੱਤੀ ਗਈ ਹੈ ਤੇ ਜੱਜਾਂ, ਲੋਕ ਤੇ ਸਰਕਾਰੀ ਵਕੀਲਾਂ ਦੇ ਐਂਟਰੀ ਗੇਟ ’ਤੇ ਪੁਲਸ ਮੁਲਾਜ਼ਮਾਂ ਨਾਲ 6 ਟੁਕੜੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ 'ਸਟੱਡੀ ਵੀਜ਼ਾ' ਮਿਲਣਾ ਹੋਇਆ ਔਖਾ, ਟਾਪਰਾਂ ਨੂੰ ਵੀ ਇਨਕਾਰ, ਇਹ ਵਜ੍ਹਾ ਆਈ ਸਾਹਮਣੇ
4 ਟੁਕੜੀਆਂ ਨੂੰ ਐਕਸਪ੍ਰੈੱਸ ਚੌਕ, 3 ਨੂੰ ਖਿਆਬਨ-ਏ-ਸੁਹਾਰਵਰਦੀ, 2-2 ਟੁਕੜੀਆਂ ਨੂੰ ਨਾਦਰਾ ਮੇਨ ਚੌਕ, ਅਘਾ ਖ਼ਾਨ ਰੋਡ ਤੇ 1-1 ਟੁਕੜੀ ਨੂੰ ਬਾਰੀ ਇਮਾਮ ਟੀ-ਕ੍ਰਾਸ ਤੇ ਮਾਰਗੱਲਾ ਮਾਰਗ ’ਤੇ ਲਗਾਇਆ ਗਿਆ ਹੈ ਤੇ 5 ਟੁਕੜੀਆਂ ਨੂੰ ਸਕੱਤਰੇਤ ਪੁਲਸ ਸਟੇਸ਼ਨ ਦੇ ਨਜ਼ਦੀਕ ਸਟੈਂਡਬਾਈ ’ਤੇ ਰੱਖਿਆ ਗਿਆ ਹੈ। ਸਪੈਸ਼ਲ ਬ੍ਰਾਂਚ ਦੇ ਏ. ਆਈ. ਜੀ. ਨੂੰ ਨਜ਼ਰ ਰੱਖਣ ਤੇ ਆਪਣੇ ਸਹਿਯੋਗੀਆਂ ਨੂੰ ਪਹਿਲਾਂ ਤੋਂ ਸੂਚਨਾ ਇਕੱਠੀ ਕਰਨ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਮੁੱਖ ਥਾਵਾਂ ’ਤੇ ਤਕਨੀਕ ਦੀ ਮਦਦ ਨਾਲ ਨਜ਼ਰ ਰੱਖਣ, ਬੰਬ ਰੋਕੂ ਦਸਤਿਆਂ ਨੂੰ ਤਾਇਨਾਤ ਕਰਨ ਤੇ ਸਾਦੇ ਕੱਪੜਿਆਂ ’ਚ ਪੁਲਸ ਮੁਲਾਜ਼ਮਾਂ ਨੂੰ ਵੀ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲਾ ਮੈਜਿਸਟ੍ਰੇਟ ਨੂੰ ਸੁਰੱਖਿਆ ਯੋਜਨਾ ਦੇ ਤਹਿਤ ਐਂਬੂਲੈਂਸ, ਪੈਰਾ ਮੈਡੀਕਲ ਸਟਾਫ ਤੇ ਫਾਇਰ ਬ੍ਰਿਗੇਡ ਨੂੰ ਵੀ ਮੈਜਿਸਟ੍ਰੇਟ ਨਾਲ ਤਾਇਨਾਤ ਕਰਨ ਨੂੰ ਕਿਹਾ ਗਿਆ ਹੈ। ਸਾਰੇ ਸੁਪਰਵਾਈਜ਼ਰ ਸਟਾਫ ਨੂੰ ਸੁਰੱਖਿਆ ਯਕੀਨੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।