ਇਸ ਦੇਸ਼ ਦੀ ਜਨਮ ਦਰ ’ਚ ਆਈ ਰਿਕਾਰਡ ਗਿਰਾਵਟ, 250 ਸਾਲਾਂ ’ਚ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚੀ

05/25/2024 6:00:56 AM

ਹੇਲਸਿੰਕੀ (ਯੂ. ਐੱਨ. ਆਈ.)– ਫਿਨਲੈਂਡ ’ਚ ਜਨਮ ਦਰ 2023 ’ਚ ਡਿੱਗ ਕੇ 250 ਸਾਲ ਪਹਿਲਾਂ ਰਿਕਾਰਡ ਦਰਜ ਕਰਨ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ।

ਫਿਨਲੈਂਡ ਦੇ ਅੰਕੜਾ ਵਿਭਾਗ ਮੁਤਾਬਕ ਪਿਛਲੇ ਸਾਲ ਦੇਸ਼ ’ਚ ਕੁਲ 43 ਹਜ਼ਾਰ 383 ਬੱਚਿਆਂ ਨੇ ਜਨਮ ਲਿਆ, ਜੋ ਕਿ ਪ੍ਰਤੀ ਔਰਤ 1.26 ਬੱਚਿਆਂ ਦੀ ਜਣੇਪਾ ਦਰ ਹੈ। ਵਿਭਾਗ ਦੀ ਜੁਹਾਨਾ ਨੌਰਡਰਬਰਗ ਨੇ ਕਿਹਾ ਕਿ ਜਨਮ ਦਰ ਦਾ ਖ਼ੇਤਰੀ ਵਿਸ਼ਲੇਸ਼ਣ ਦਿਲਚਸਪ ਰੂਪ ਲੈ ਰਿਹਾ ਹੈ... ਨਗਰਪਾਲਿਕਾ ਜਿੰਨੀ ਵੱਡੀ ਹੋਵੇਗੀ, ਜਨਮ ਦਰ ਓਨੀ ਹੀ ਘੱਟ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ 16 ਖਿਡਾਰੀਆਂ ਨੂੰ ਦਰੜਨ ਵਾਲੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਦੇਸ਼ ਨਿਕਾਲੇ ਦੇ ਹੁਕਮ

ਨੌਰਡਰਬਰਗ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ’ਚ ਫਿਨਲੈਂਡ ਦੀ ਜਨਮ ਦਰ ’ਚ ਲਗਾਤਾਰ ਗਿਰਾਵਟ ਆਈ ਹੈ, ਪ੍ਰਤੀ ਔਰਤ 3 ਤੋਂ ਵੱਧ ਬੱਚਿਆਂ ਦੀ ਜਨਮ ਦਰ ਵਾਲੀਆਂ ਨਗਰ ਪਾਲਿਕਾਵਾਂ ਦੁਰਲੱਭ ਹੋ ਰਹੀਆਂ ਹਨ। ਸਾਲ 2023 ’ਚ ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਦੀ ਔਸਤ ਉਮਰ ਵੀ 30.3 ਸਾਲ ਤੇ ਪਿਤਾ ਦੀ ਔਸਤ ਉਮਰ 32.2 ਸਾਲ ਹੋ ਗਈ।

2023 ’ਚ ਉਮਰ ਦੀ ਸੰਭਾਵਨਾ ਲੜਕਿਆਂ ਲਈ 79 ਸਾਲ ਤੇ ਲੜਕੀਆਂ ਲਈ 84.2 ਸਾਲ ਹੋ ਗਈ, ਜੋ ਕਿ 2022 ਦੇ ਮੁਕਾਬਲੇ ਲੜਕਿਆਂ ਲਈ 0.33 ਸਾਲ ਤੇ ਲੜਕੀਆਂ ਲਈ 0.4 ਸਾਲ ਦੇ ਵਾਧੇ ਨੂੰ ਦਰਸਾਉਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News