ਇਸ ਬੱਚੇ ਨਾਲ ਜੁੜਿਆ '11 ਨੰਬਰ' ਦਾ ਅਜੀਬ ਸੰਜੋਗ, ਜਨਮਦਿਨ 'ਤੇ ਵੀ ਮਿਲੇ 11 ਤੋਹਫ਼ੇ
Sunday, Nov 13, 2022 - 11:02 AM (IST)

ਲੰਡਨ (ਬਿਊਰੋ): ਇੱਕ ਮੁੰਡਾ ਆਪਣੇ ਜਨਮਦਿਨ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਦਾ ਕਾਰਨ ਉਸ ਦੇ ਜਨਮ ਦੀ ਤਾਰੀਖ਼ ਅਤੇ ਸਮਾਂ ਹੈ। ਮੁੰਡੇ ਦੇ ਜਨਮ ਦਿਨ ਤੋਂ ਹੀ ਉਸ ਨਾਲ 11 ਨੰਬਰ ਦਾ ਅਜੀਬ ਇਤਫ਼ਾਕ ਜੁੜ ਗਿਆ। ਮੁੰਡੇ ਦਾ ਜਨਮ 11 ਨਵੰਬਰ 2011 ਨੂੰ ਸਵੇਰੇ 11:11 ਵਜੇ ਹੋਇਆ ਸੀ। ਬੀਤੇ ਦਿਨ ਉਸ ਨੇ ਆਪਣਾ 11ਵਾਂ ਜਨਮਦਿਨ ਮਨਾਇਆ।
ਡੇਲੀ ਮੇਲ ਮੁਤਾਬਕ ਯੂਕੇ ਦੇ ਹਰਟਫੋਰਡਸ਼ਾਇਰ ਵਿੱਚ ਰਹਿਣ ਵਾਲੇ ਇਸ ਮੁੰਡੇ ਦਾ ਨਾਮ ਡੇਨੀਅਲ ਸਾਂਡਰਸ ਹੈ। ਡੇਨੀਅਲ ਨੂੰ ਆਪਣੇ 11ਵੇਂ ਜਨਮਦਿਨ 'ਤੇ ਸਿਰਫ 11 ਤੋਹਫੇ ਮਿਲੇ। ਡੈਨੀਅਲ ਅਤੇ ਉਸਦੀ ਮਾਂ ਸ਼ਾਰਲੋਟ ਦੋਵੇਂ ਹੀ 11 ਦੇ ਇਸ ਅੰਕੜੇ ਨੂੰ ਆਪਣਾ ਖੁਸ਼ਕਿਸਮਤ ਨੰਬਰ ਮੰਨਦੇ ਹਨ।ਡੇਨੀਅਲ ਦੇ ਜਨਮ ਬਾਰੇ ਸ਼ਾਰਲੋਟ ਨੇ ਦੱਸਿਆ ਕਿ ਉਹ ਛੇ ਦਿਨਾਂ ਬਾਅਦ ਪੈਦਾ ਹੋਣ ਵਾਲਾ ਸੀ। ਡਿਲਿਵਰੀ ਦੀ ਤਾਰੀਖ਼ 17 ਨਵੰਬਰ ਸੀ ਪਰ 11 ਨਵੰਬਰ ਨੂੰ ਅਚਾਨਕ ਜਣੇਪਾ ਦਰਦ ਸ਼ੁਰੂ ਹੋ ਗਿਆ ਅਤੇ ਕੁਝ ਸਮੇਂ ਬਾਅਦ ਹੀ ਡੇਨੀਅਲ ਦਾ ਜਨਮ ਹੋ ਗਿਆ।ਇਸ ਦੌਰਾਨ 11 ਨੰਬਰ ਦਾ ਅਜਿਹਾ ਇਤਫਾਕ ਹੋਇਆ ਕਿ ਉਹ ਹਰ ਗੱਲ ਨਾਲ ਜੁੜਦਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਦੁਨੀਆ ਦਾ ਪਹਿਲਾ ਮਾਮਲਾ, ਮਾਂ ਦੇ ਗਰਭ 'ਚ ਹੀ ਕੀਤਾ ਗਿਆ ਜਾਨਲੇਵਾ ਬੀਮਾਰੀ ਦਾ ਇਲਾਜ
ਉਦਾਹਰਨ ਲਈ ਡੈਨੀਅਲ ਦਾ ਜਨਮ 11 ਨਵੰਬਰ ਨੂੰ ਹੋਇਆ ਸੀ। ਸਾਲ 2011 ਸੀ ਅਤੇ ਸਮਾਂ ਵੀ 11:11 ਮਿੰਟ ਦਾ ਸੀ। ਡੇਨੀਅਲ ਨੇ ਆਪਣੇ ਜਨਮਦਿਨ ਬਾਰੇ ਕਿਹਾ- 'ਮੈਂ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਇਹ ਕਿਸੇ ਵੀ ਹੋਰ ਜਨਮਦਿਨ ਨਾਲੋਂ ਵਧੇਰੇ ਰੋਮਾਂਚਕ ਹੈ।'ਉਸਨੇ ਅੱਗੇ ਕਿਹਾ- ਇਹ ਮੇਰਾ ਲੱਕੀ ਨੰਬਰ ਹੈ ਅਤੇ ਇਸਨੂੰ ਯਾਦ ਰੱਖਣਾ ਆਸਾਨ ਹੈ। ਮੇਰਾ ਜਨਮ ਦਿਨ ਕੋਈ ਨਹੀਂ ਭੁੱਲਦਾ। ਡੈਨੀਅਲ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ 11 ਨੰਬਰ ਨੂੰ ਆਪਣਾ ਲੱਕੀ ਚਾਰਮ ਮੰਨਦੇ ਹਨ।ਡੇਨੀਅਲ ਦੀ 41 ਸਾਲਾ ਮਾਂ ਸ਼ਾਰਲੋਟ ਸਕੂਲ ਸਮੇਂ ਤੋਂ ਹੀ 11 ਨੰਬਰ ਨੂੰ ਲੱਕੀ ਨੰਬਰ ਮੰਨਦੀ ਆ ਰਹੀ ਹੈ। ਅਜਿਹੇ 'ਚ ਜਦੋਂ ਬੇਟੇ ਦੇ ਜਨਮ 'ਚ 11ਵਾਂ ਨੰਬਰ ਜੋੜਿਆ ਗਿਆ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਨ੍ਹਾਂ ਨੇ ਆਪਣੇ ਬੇਟੇ ਦੇ 11ਵੇਂ ਜਨਮਦਿਨ 'ਤੇ ਸਿਰਫ 11 ਤੋਹਫੇ ਦਿੱਤੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।