ਚੀਨ ਦੇ ਸ਼ੰਘਾਈ, ਤਟੀ ਇਲਾਕਿਆਂ ਵਿਚ ਤੇਜ਼ ਹੋਇਆ ਤੂਫਾਨ

08/04/2020 12:21:55 PM

ਬੀਜਿੰਗ- ਚੀਨ ਦੇ ਆਰਥਿਕ ਕੇਂਦਰ ਸ਼ੰਘਾਈ ਸਣੇ ਪੂਰਬੀ ਤਟੀ ਇਲਾਕਿਆਂ ਵਿਚ ਮੰਗਲਵਾਰ ਦੀ ਸਵੇਰ ਨੂੰ ਤੂਫਾਨ ਤੇਜ਼ ਹੋਣ ਕਾਰਨ ਤੂਫਾਨ ਤੇ ਭਾਰੀ ਮੀਂਹ ਨੇ ਲੋਕਾਂ ਨੂੰ ਡਰਾ ਦਿੱਤਾ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਕਿਹਾ ਕਿ ਤੂਫਾਨ ਹਗੀਪੁਟ ਨੇ ਤੜਕੇ ਸਾਢੇ 3 ਵਜੇ ਝੇਜਿਆਂਗ ਸੂਬੇ ਵਿਚ ਦਸਤਕ ਦਿੱਤੀ, ਜਿੱਥੇ ਉਸ ਦੇ ਕੇਂਦਰ ਪ੍ਰਤੀ ਘੰਟੇ 136.8 ਕਿਲੋਮੀਟਰ ਦੀ ਸਪੀਡ ਨਾਲ ਹਵਾਵਾਂ ਚੱਲ ਰਹੀਆਂ ਸਨ।

ਇਹ ਤਕਰੀਬਨ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਰਾਰ ਨਾਲ ਅੱਗੇ ਵਧਿਆ। ਇਸ ਦੇ ਹੌਲੀ-ਹੌਲੀ ਉੱਤਰੀ-ਪੂਰਬੀ ਦਿਸ਼ਾ ਵਿਚ ਮੁੜਨ ਦੀ ਸੰਭਾਵਨਾ ਹੈ, ਜੋ ਬੁੱਧਵਾਰ ਸਵੇਰ ਫਿਰ ਤੋਂ ਸਮੁੰਦਰ ਵੱਲ ਮੁੜੇਗਾ ਅਤੇ ਕੋਰੀਆ ਪ੍ਰਾਈਦੀਪ ਦੀ ਦਿਸ਼ਾ ਵਿਚ ਵਧੇਗਾ। ਚੀਨ ਨੇ ਝੇਜਿਆਂਗ ਅਤੇ ਫੁਜਿਆਨ ਸੂਬੇ ਦੇ ਸੰਵੇਦਨਸ਼ੀਲ ਤਟੀ ਇਲਾਕਿਆਂ ਤੋਂ ਲੋਕਾਂ ਨੂੰ ਖਾਲੀ ਕਰਾ ਕੇ ਦੱਖਣ ਵਿਚ ਭੇਜਣ ਦਾ ਹੁਕਮ ਦਿੱਤਾ ਹੈ, ਮੱਛੀ ਫੜਨ ਵਾਲੀਆਂ ਕਿਸ਼ਤੀਆਂ ਨੂੰ ਵਾਪਸ ਬੁਲਾਇਆ ਹੈ ਤੇ ਸਮੁੰਦਰ ਦੇ ਆਰ-ਪਾਰ ਲੈ ਜਾਣ ਵਾਲੀਆਂ ਸੇਵਾਵਾਂ ਅਤੇ ਕੁਝ ਟਰੇਨਾਂ ਦੇ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ। ਤੂਫਾਨ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਤਤਕਾਲ ਕੋਈ ਜਾਣਕਾਰੀ ਨਹੀਂ ਹੈ। ਸਰਕਾਰੀ ਚੈਨਲ ਨੇ ਝੇਜਿਆਂਗ ਦੇ ਯੁਹੂਆਨ ਸ਼ਹਿਰ ਵਿਚ ਦਰੱਖਤਾਂ ਦੇ ਉਖੜਨ ਦੀਆਂ ਤਸਵੀਰਾਂ ਦਿਖਾਈਆਂ ਪਰ ਗੰਭੀਰ ਨੁਕਸਾਨ ਦੇ ਕੋਈ ਸੰਕੇਤ ਨਹੀਂ ਮਿਲੇ ਹਨ। 


Lalita Mam

Content Editor

Related News