ਐਲਨ ਮਸਕ ਨੂੰ ਮੁੜ ਝਟਕਾ, ਸਪੇਸ ਐਕਸ ਦਾ ਸਟਾਰਸ਼ਿਪ ਰਾਕੇਟ ਲਾਂਚ ਤੋਂ ਬਾਅਦ ਫਟਿਆ

Friday, Mar 07, 2025 - 11:33 PM (IST)

ਐਲਨ ਮਸਕ ਨੂੰ ਮੁੜ ਝਟਕਾ, ਸਪੇਸ ਐਕਸ ਦਾ ਸਟਾਰਸ਼ਿਪ ਰਾਕੇਟ ਲਾਂਚ ਤੋਂ ਬਾਅਦ ਫਟਿਆ

ਟੈਕਸਾਸ- ਐਲਨ ਮਸਕ ਦੇ ਰਾਕੇਟ ਸਟਾਰਸ਼ਿਪ ਦਾ ਲਗਾਤਾਰ ਦੂਜਾ ਪ੍ਰੀਖਣ ਫੇਲ ਹੋ ਗਿਆ। 8ਵੇਂ ਟੈਸਟ ਵਿਚ ਸਟਾਰਸ਼ਿਪ ਨੂੰ ਭਾਰਤੀ ਸਮੇਂ ਮੁਤਾਬਕ 7 ਮਾਰਚ ਨੂੰ ਸਵੇਰੇ 5 ਵਜੇ ਬੋਕਾ ਚਿਕਾ ਤੋਂ ਲਾਂਚ ਕੀਤਾ ਗਿਆ ਸੀ।

ਲਾਂਚਿੰਗ ਤੋਂ 7 ਮਿੰਟ ਬਾਅਦ ਬੂਸਟਰ (ਹੇਠਲਾ ਹਿੱਸਾ) ਵੱਖ ਹੋ ਕੇ ਵਾਪਸ ਲਾਂਚ ਪੈਡ ’ਤੇ ਆ ਗਿਆ ਪਰ 8 ਮਿੰਟ ਬਾਅਦ ਸ਼ਿਪ (ਉੱਪਰੀ ਹਿੱਸਾ) ਦੇ 6 ਇੰਜਣਾਂ ਵਿਚੋਂ 4 ਨੇ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਨਾਲ ਸ਼ਿਪ ਬੇਕਾਬੂ ਹੋ ਗਿਅਾ। ਇਸ ਤੋਂ ਬਾਅਦ ਆਟੋਮੇਟਿਡ ਅਬਾਰਟ ਸਿਸਟਮ ਨੇ ਸ਼ਿਪ ਨੂੰ ਧਮਾਕੇ ਨਾਲ ਉਡਾ ਦਿੱਤਾ। ਸਟਾਰਸ਼ਿਪ ਸਪੇਸਕ੍ਰਾਫਟ ਅਤੇ ਸੁਪਰ ਹੈਵੀ ਰਾਕੇਟ ਨੂੰ ਕਲੈਕਟਿਵਲੀ ‘ਸਟਾਰਸ਼ਿਪ’ ਕਿਹਾ ਜਾਂਦਾ ਹੈ।

ਸੋਸ਼ਲ ਮੀਡੀਆ ਸਾਈਟ ‘ਐਕਸ’ ’ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ਵਿਚ ਫਲੋਰੀਡਾ ਤੱਟ ਦੇ ਨੇੜੇ ਲੋਕਾਂ ਨੇ ਦੱਸਿਆ ਕਿ ਪੁਲਾੜੀ ਜਹਾਜ਼ ਅਾਸਮਾਨ ਵਿਚ ਫਟ ਗਿਆ। ਮਲਬੇ ਦੇ ਡਿੱਗਣ ਕਾਰਨ ਮਿਆਮੀ, ਓਰਲੈਂਡੋ, ਪਾਮ ਬੀਚ ਅਤੇ ਫੋਰਟ ਲਾਡਰਡੇਲ ਦੇ ਹਵਾਈ ਅੱਡਿਆਂ ’ਤੇ ਉਡਾਣਾਂ ਵਿਚ ਵਿਘਨ ਪਿਆ।


author

Rakesh

Content Editor

Related News