ਟੋਰਾਂਟੋ ਦੇ ਵੈਸਟਨ ਇਲਾਕੇ ''ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, ਵਿਅਕਤੀ ਗੰਭੀਰ ਰੂਪ ''ਚ ਜ਼ਖ਼ਮੀ

Monday, Oct 07, 2024 - 04:41 PM (IST)

ਟੋਰਾਂਟੋ ਦੇ ਵੈਸਟਨ ਇਲਾਕੇ ''ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, ਵਿਅਕਤੀ ਗੰਭੀਰ ਰੂਪ ''ਚ ਜ਼ਖ਼ਮੀ

ਟੋਰਾਂਟੋ- ਟੋਰਾਂਟੋ ਦੇ ਵੈਸਟਨ ਇਲਾਕੇ 'ਚ ਐਤਵਾਰ ਰਾਤ ਨੂੰ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿਚ ਗੰਭੀਰ ਜ਼ਖਮੀ ਹੋਏ ਇਕ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਚਰਚ ਸਟ੍ਰੀਟ ਦੇ ਉੱਤਰ ਵਿੱਚ ਵੈਸਟਨ ਰੋਡ ਅਤੇ ਕੂਲਟਰ ਐਵੇਨਿਊ ਨੇੜੇ ਵਾਪਰੀ।

ਇਹ ਵੀ ਪੜ੍ਹੋ: ਟੋਰਾਂਟੋ: ਸਟੋਰ 'ਚੋਂ ਸ਼ਰਾਬ ਦੀਆਂ 3 ਬੋਤਲਾਂ ਚੋਰੀ ਕਰਨ ਦੇ ਦੋਸ਼ 'ਚ ਪੁਲਸ ਕਾਂਸਟੇਬਲ ਗ੍ਰਿਫ਼ਤਾਰ

ਟੋਰਾਂਟੋ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 9:19 ਵਜੇ ਉਸ ਖੇਤਰ ਵਿਚ ਝਗੜੇ ਸਬੰਧੀ ਸੂਚਨਾ ਮਿਲੀ ਸੀ, ਜਿਸ ਵਿਚ ਇਕ ਵਿਅਕਤੀ ਨੂੰ ਚਾਕੂ ਮਾਰਿਆ ਗਿਆ ਸੀ। ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪੁੱਜੇ ਅਧਿਕਾਰੀਆਂ ਨੂੰ ਚਾਕੂ ਦੇ ਜ਼ਖਮਾਂ ਨਾਲ ਇੱਕ ਵਿਅਕਤੀ ਮਿਲਿਆ।

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹੀ ਹੋਈ ਧੀ, ਮਾਂ-ਪਿਓ ਸਣੇ ਪਰਿਵਾਰ ਦੇ 13 ਲੋਕਾਂ ਦਾ ਕੀਤਾ ਕਤਲ

ਪੈਰਾਮੈਡਿਕਸ ਨੇ ਐਮਰਜੈਂਸੀ ਵਿਚ ਪੀੜਤ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਉਸ ਦੀਆਂ ਸੱਟਾਂ ਨੂੰ ਗੰਭੀਰ ਮੰਨਿਆ ਜਾ ਰਿਹਾ ਹੈ। ਅਣਪਛਾਤੇ ਸ਼ੱਕੀ ਇੱਕ ਵਾਹਨ ਵਿੱਚ ਇਲਾਕੇ ਤੋਂ ਭੱਜ ਗਏ। ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਇਟਲੀ: ਸ਼ਹਿਰ ਸੁਜ਼ਾਰਾ ਬਣ ਗਿਆ ਪਿਆਰਾ, ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News