ਸ਼੍ਰੀਲੰਕਾਈ ਨੇਵੀ ਨੇ 86 ਭਾਰਤੀ ਕੀਤੇ ਗ੍ਰਿਫ਼ਤਾਰ, ਲਗਾਏ ਇਹ ਦੋਸ਼

Wednesday, May 05, 2021 - 07:06 PM (IST)

ਸ਼੍ਰੀਲੰਕਾਈ ਨੇਵੀ ਨੇ 86 ਭਾਰਤੀ ਕੀਤੇ ਗ੍ਰਿਫ਼ਤਾਰ, ਲਗਾਏ ਇਹ ਦੋਸ਼

ਕੋਲੰਬੋ (ਬਿਊਰੋ): ਸ਼੍ਰੀਲੰਕਾ ਦੀ ਜਲ ਸੈਨਾ ਨੇ ਆਪਣੇ ਪਾਣੀ ਦੀ ਸਰੱਹਦ ਵਿਚ ਗੈਰ ਕਾਨੂੰਨੀ ਤੌਰ 'ਤੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਮੱਛੀਆਂ ਫੜਨ ਵਾਲੀਆਂ 11 ਕਿਸ਼ਤੀਆਂ 'ਤੇ ਸਵਾਰ 86 ਭਾਰਤੀਆਂ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ। ਜਲ ਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਸਾਰ ਨੂੰ ਦੇਖਦੇ ਹੋਏ ਨਿਗਰਾਨੀ ਵਧਾ ਦਿੱਤੀ ਗਈ ਹੈ ਅਤੇ ਇਸ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ਨੂੰ ਰੋਕਣ ਲਈ ਉੱਤਰੀ ਅਤੇ ਪੱਛਮੀ ਸਮੁੰਦਰੀ ਸਰਹੱਦ 'ਤੇ ਗਸ਼ਤ ਵਧਾਈ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਜ਼ਿਆਦਾਤਰ ਲੋਕ ਟੀਕਾਕਰਨ ਤੋਂ ਅਸੰਤੁਸ਼ਟ : ਸਰਵੇ

ਪਹਿਲਾਂ ਵੀ 21 ਭਾਰਤੀ ਕੀਤੇ ਸੀ ਗ੍ਰਿਫ਼ਤਾਰ
ਸੈਨਾ ਨੇ ਪਿਛਲੇ ਪੰਦਰਵਾੜੇ ਚਾਰ ਭਾਰਤੀ ਕਿਸ਼ਤੀਆਂ 'ਤੇ ਸਵਾਰ 21 ਭਾਰਤੀ ਨਾਗਰਿਕਾਂ ਨੂੰ ਕਥਿਤ ਤੌਰ 'ਤੇ ਦੇਸ਼ ਵਿਚ ਦਾਖਲ ਹੋਣ 'ਤੇ ਗ੍ਰਿਫ਼ਤਾਰ ਕੀਤਾ ਸੀ। ਜਲ ਸੈਨਾ ਨੇ ਇਕ ਬਿਆਨ ਵਿਚ ਕਿਹਾ ਕਿ ਪਾਕਿ ਜਲਡਮਰੂਮੱਧ ਨੇੜੇ ਸਮੁੰਦਰੀ ਇਲਾਕੇ ਵਿਚ ਵਿਸ਼ੇਸ਼ ਗਸ਼ਤ ਦੌਰਾਨ ਜਲ ਸੈਨਾ ਨੇ 11 ਭਾਰਤੀ ਕਿਸ਼ਤੀਆਂ ਨੂੰ ਫੜਿਆ, ਜਿਸ 'ਤੇ 86 ਲੋਕ ਸਵਾਰ ਸਨ। ਉਹ ਸ਼੍ਰੀਲੰਕਾ ਦੀ ਜਲ ਸੀਮਾ ਵਿਚ ਦਾਖਲ ਹੋਣ ਦੀ ਸ਼ੱਕੀ ਤੌਰ 'ਤੇ ਕੋਸ਼ਿਸ਼ ਕਰ ਰਹੇ ਸਨ।

ਨੋਟ- ਸ਼੍ਰੀਲੰਕਾਈ ਨੇਵੀ ਨੇ 86 ਭਾਰਤੀ ਕੀਤੇ ਗ੍ਰਿਫ਼ਤਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News