ਭਾਰਤੀ ਦੂਤਘਰ ਅੱਗੇ ਪ੍ਰਦਰਸ਼ਨ ਕਰਨ ''ਤੇ ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਦਾ ਪੁੱਤ ਗ੍ਰਿਫਤਾਰ

10/11/2017 1:57:51 PM

ਕੋਲੰਬੋ,(ਭਾਸ਼ਾ)— ਸ਼੍ਰੀਲੰਕਾ 'ਚ ਭਾਰਤੀ ਵਣਜ ਦੂਤਘਰ ਦੇ ਸਾਹਮਣੇ ਪ੍ਰਦਰਸ਼ਨ ਕਰਨ 'ਤੇ ਸਾਬਕਾ ਰਾਸ਼ਟਰਪਤੀ ਰਾਜਪਕਸ਼ੇ ਦੇ ਵੱਡੇ ਪੁੱਤ ਸਮੇਤ ਦੋ ਸੰਸਦ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਇਕ ਹਵਾਈ ਅੱਡੇ ਦਾ ਪ੍ਰਸਤਾਵਿਤ ਪੱਟਾ ਭਾਰਤੀ ਕੰਪਨੀ ਨੂੰ ਦਿੱਤੇ ਜਾਣ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਸਨ। ਸਾਂਝੀ ਵਿਰੋਧੀ ਪਾਰਟੀ ਦੇ ਮੈਂਬਰਾਂ ਨੇ ਹੰਬਨਟੋਟਾ ਦੇ 'ਮੱਤਾਲਾ ਮੰਕਸ਼ਹਦਾ ਰਾਜਪਕਸ਼ੇ ਕੌਮਾਂਤਰੀ ਹਵਾਈ ਅੱਡੇ' ਨੂੰ ਸ਼੍ਰੀਲੰਕਾ ਸਰਕਾਰ ਵਲੋਂ ਭਾਰਤ ਨੂੰ ਸੌਂਪੇ ਜਾਣ ਵਾਲੇ ਸਮਝੌਤੇ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ। ਰਾਜਪਕਸ਼ੇ ਦੇ ਰਾਸ਼ਟਰਪਤੀ ਕਾਲ ਦੌਰਾਨ ਮੁੱਖ ਬੁਨਿਆਦੀ ਢਾਂਚਾ ਪਰਿਯੋਜਨਾਵਾਂ 'ਚ ਇਸ ਹਵਾਈ ਅੱਡੇ ਦਾ ਨਿਰਮਾਣ ਸ਼ਾਮਲ ਸੀ, ਜਿਸ ਲਈ ਚੀਨ ਨੇ ਕਰਜ਼ਾ ਸਹਾਇਤਾ ਮੁਹੱਈਆ ਕਰਵਾਈ ਸੀ। ਪੁਲਸ ਨੇ ਦੱਸਿਆ ਕਿ ਪ੍ਰਦਰਸ਼ਨ 'ਚ ਹੋਈ ਹਿੰਸਾ 'ਤੇ ਬਿਆਨ ਦਰਜ ਕਰਵਾਉਣ ਲਈ ਮੰਗਲਵਾਰ ਰਾਤ ਨੂੰ ਹੰਬਨਟੋਟਾ ਪੁਲਸ ਨੇ ਨਮਲ ਰਾਜਪਕਸ਼ੇ ਅਤੇ 6 ਹੋਰ ਪ੍ਰਦਰਸ਼ਨਕਾਰੀਆਂ ਨੂੰ ਤਲਬ ਕੀਤਾ ਸੀ। ਉਨ੍ਹਾਂ 'ਤੇ ਸਰਵਜਨਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ, ਗਲਤ ਤਰੀਕੇ ਨਾਲ ਮੀਟਿੰਗ ਕਰਨ ਅਤੇ ਹੰਬਨਟੋਟਾ ਨਿਆਂਇਕ ਖੇਤਰ 'ਚ ਪ੍ਰਦਰਸ਼ਨ ਨਾ ਕਰਨ ਦੇ ਅਦਾਲਤ ਦੇ ਹੁਕਮ ਦਾ ਉਲੰਘਣ ਕਰਨ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਸਾਰਿਆਂ ਨੂੰ 16 ਅਕਤੂਬਰ ਤਕ ਤੰਗਲੇ ਜੇਲ 'ਚ ਭੇਜ ਦਿੱਤਾ ਗਿਆ ਹੈ।


Related News