ਮਾਸਾਕੁਈ ਵੈਨਕੂਵਰ ਸਥਿਤ ਭਾਰਤੀ ਦੂਤਘਰ ਦੇ ਨਵੇਂ ਮੁਖੀ ਨਿਯੁਕਤ
Wednesday, Jun 12, 2024 - 10:42 PM (IST)
ਵੈਨਕੂਵਰ ( ਮਲਕੀਤ ਸਿੰਘ) - ਵੈਨਕੂਵਰ ਸਥਿਤ ਭਾਰਤੀ ਦੁਤਘਰ ਦੇ ਨਵੇਂ ਮੁਖੀ ਮਾਸਾਕੁਈ ਰੁੰਗਸੁੰਗ ਨੇ ਅਹੁਦਾ ਸੰਭਾਲ ਕੇ ਆਪਣੀ ਸੇਵਾਵਾਂ ਆਰੰਭ ਕਰ ਦਿੱਤੀਆਂ ਹਨ। ਉਨ੍ਹਾਂ ਨੇ ਮੁਨੀਸ਼ ਕੁਮਾਰ ਦੀ ਥਾਂ ਅਹੁਦਾ ਸੰਭਾਲਿਆ ਹੈ।
ਵਰਨਣਯੋਗ ਹੈ ਕਿ ਮੁਨੀਸ਼ ਕੁਮਾਰ ਵੈਨਕੂਵਰ ਤੋਂ ਬਦਲ ਕੇ ਸਾਈਪ੍ਰਸ ਸਥਿਤ ਭਾਰਤੀ ਦੂਤਘਰ ਚਲੇ ਗਏ ਸਨ। ਜਿੱਥੇ ਹੁਣ ਉਹ ਹਾਈ ਕਮਿਸ਼ਨਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।
ਇਹ ਵੀ ਪੜ੍ਹੋ- ਏਅਰਫੋਰਸ ਦੀ ਹਰੀ ਝੰਡੀ ਮਿਲਣ ’ਤੇ ਟਿਕਿਆ ਹਲਵਾਰਾ ਏਅਰਪੋਰਟ ਪ੍ਰਾਜੈਕਟ ਦੇ ਜੁਲਾਈ ਤੱਕ ਪੂਰਾ ਹੋਣ ਦਾ ਦਾਰੋਮਦਾਰ
ਮਾਸਾਕੁਈ ਰੁੰਗਸੁੰਗ ਇੱਕ ਕੈਰੀਅਰ ਡਿਪਲੋਮੈਟ ਹਨ ਜੋ ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ 2001 ਵਿੱਚ ਭਾਰਤੀ ਵਿਦੇਸ਼ ਸੇਵਾ (IFS) ਵਿੱਚ ਸ਼ਾਮਲ ਹੋਏ। IFS ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਨ੍ਹਾਂ ਨੇ 1999 ਤੋਂ 2001 ਤੱਕ ਭਾਰਤੀ ਰਿਜ਼ਰਵ ਬੈਂਕ ਵਿੱਚ ਸੇਵਾ ਨਿਭਾਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e