ਸ਼੍ਰੀਲੰਕਾ ਦੀ ਅਦਾਲਤ ਨੇ 2019 ਦੇ ਈਸਟਰ ਧਮਾਕਿਆਂ ਦੇ ਸਿਲਸਿਲੇ 'ਚ ਬੰਦ ਮਨੁੱਖੀ ਵਕੀਲ ਨੂੰ ਦਿੱਤੀ ਜ਼ਮਾਨਤ
Monday, Feb 07, 2022 - 04:22 PM (IST)
ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਵੱਕਾਰੀ ਮਨੁੱਖੀ ਅਧਿਕਾਰ ਵਕੀਲ ਅਤੇ ਕਾਰਕੁਨ ਹਿਜਾਜ਼ ਹਿਜਬੁੱਲਾ ਨੂੰ ਜ਼ਮਾਨਤ ਦੇ ਦਿੱਤੀ, ਜਿਸ ਨੂੰ 2019 ਦੇ ਈਸਟਰ ਹਮਲਿਆਂ ਦੇ ਸ਼ੱਕੀ ਸਬੰਧ ਲਈ ਇਕ ਸਖ਼ਤ ਕਾਨੂੰਨ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹਨਾਂ ਧਮਾਕਿਆਂ ਵਿਚ 11 ਭਾਰਤੀਆਂ ਸਮੇਤ 270 ਲੋਕ ਮਾਰੇ ਗਏ ਸਨ। ਆਈ.ਐੱਸ.ਆਈ.ਐੱਸ. ਨਾਲ ਸਬੰਧਤ ਸਥਾਨਕ ਇਸਲਾਮੀ ਅੱਤਵਾਦੀ ਸਮੂਹ ਨੈਸ਼ਨਲ ਤੌਹੀਦ ਜਮਾਤ ਨਾਲ ਜੁੜੇ ਆਤਮਘਾਤੀ ਹਮਲਾਵਰਾਂ ਨੇ ਸਿਲਸਿਲੇਵਾਰ ਧਮਾਕਿਆਂ ਨੂੰ ਅੰਜਾਮ ਦਿੱਤਾ, ਜਿਸ ਵਿਚ ਤਿੰਨ ਕੈਥੋਲਿਕ ਚਰਚ ਅਤੇ ਸ਼੍ਰੀਲੰਕਾ ਵਿਚ ਕਈ ਲਗਜ਼ਰੀ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਸ਼੍ਰੀਲੰਕਾ 'ਚ ਰਿਹਾਅ ਕੀਤੇ ਗਏ 56 ਭਾਰਤੀ ਮਛੇਰੇ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਲਿਜਾਏ ਜਾਣਗੇ
ਹਿਜਬੁੱਲਾ ਨੂੰ ਸ਼੍ਰੀਲੰਕਾਈ ਸੁਰੱਖਿਆ ਬਲਾਂ ਨੇ 14 ਅਪ੍ਰੈਲ, 2020 ਨੂੰ ਅੱਤਵਾਦ ਵਿਰੋਧੀ ਐਕਟ (ਪੀ.ਟੀ.ਏ.) ਦੇ ਤਹਿਤ ਈਸਟਰ ਆਤਮਘਾਤੀ ਬੰਬ ਧਮਾਕਿਆਂ ਵਿਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਸੀ। ਉਹਨਾਂ ਨੂੰ ਬਿਨਾਂ ਕਿਸੇ ਦੋਸ਼ ਦੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉੱਤਰੀ-ਪੱਛਮੀ ਸ਼ਹਿਰ ਪੁੱਟਲਮ ਦੀ ਇਕ ਅਦਾਲਤ ਵੱਲੋਂ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਬਾਅਦ ਇੱਥੇ ਅਪੀਲੀ ਅਦਾਲਤ ਨੇ ਉਹਨਾਂ ਦੀ ਅਪੀਲ ਨੂੰ ਬਰਕਰਾਰ ਰੱਖਿਆ। ਹਿਜਬੁੱਲਾ ਦੇ ਪਰਿਵਾਰ ਨੇ ਕਿਹਾ ਕਿ ਹਿਰਾਸਤ ਦੌਰਾਨ ਉਹਨਾਂ ਨੂੰ ਆਪਣੇ ਪਰਿਵਾਰ ਜਾਂ ਵਕੀਲਾਂ ਨਾਲ ਮਿਲਣ ਨਹੀਂ ਦਿੱਤਾ ਗਿਆ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਕਿਹਾ ਕਿ ਜਮਾਨਤ ਆਦੇਸ਼ ਮਹੱਤਵਪੂਰਨ ਹੈ ਕਿਉਂਕਿ ਸ਼੍ਰੀਲੰਕਾਈ ਅਧਿਕਾਰੀ ਮੰਗਲਵਾਰ ਨੂੰ ਮਨੁੱਖੀ ਅਧਿਕਾਰ 'ਤੇ ਯੂਰਪੀ ਸੰਘ ਦੀ ਉਪ ਕਮੇਟੀ ਨਾਲ ਮਿਲਣ ਵਾਲੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਯੂਕੇ ਨੇ 'ਲਾਪਤਾ' ਅਫਗਾਨ ਮਹਿਲਾ ਕਾਰਕੁਨਾਂ ਬਾਰੇ ਤਾਲਿਬਾਨ ਤੋਂ ਮੰਗਿਆ ਜਵਾਬ