ਡਾਲਰ ਸੰਕਟ ਦੇ ਚੱਲਦੇ ਸ਼੍ਰੀਲੰਕਾ ਨੇ 3 ਵਿਦੇਸ਼ੀ ਮਿਸ਼ਨਾਂ ਨੂੰ ਬੰਦ ਕਰਨ ਦਾ ਕੀਤਾ ਐਲਾਨ

Wednesday, Dec 29, 2021 - 01:03 PM (IST)

ਡਾਲਰ ਸੰਕਟ ਦੇ ਚੱਲਦੇ ਸ਼੍ਰੀਲੰਕਾ ਨੇ 3 ਵਿਦੇਸ਼ੀ ਮਿਸ਼ਨਾਂ ਨੂੰ ਬੰਦ ਕਰਨ ਦਾ ਕੀਤਾ ਐਲਾਨ

ਕੋਲੰਬੋ: ਸ਼੍ਰੀਲੰਕਾ ਦੀ ਆਰਥਿਕ ਹਾਲਤ ਖ਼ਰਾਬ ਹੈ। ਸ਼੍ਰੀਲੰਕਾ ਨੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਲਈ 3 ਵਿਦੇਸ਼ੀ ਡਿਪਲੋਮੈਟਿਕ ਮਿਸ਼ਨਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਸ਼੍ਰੀਲੰਕਾ ਦੇ ਕੇਂਦਰੀ ਬੈਂਕ ਨੇ ਜ਼ਰੂਰੀ ਆਯਾਤ ਲਈ ਵਿੱਤ ਪੋਸ਼ਨ ਲਈ ਲੋੜੀਂਦੇ ਡਾਲਰਾਂ 'ਤੇ ਸਖ਼ਤ ਨਿਯੰਤਰਣ ਲਾਗੂ ਕੀਤਾ ਹੈ। ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਜਰਮਨੀ, ਨਾਈਜੀਰੀਆ ਅਤੇ ਸਾਈਪ੍ਰਸ ਵਿਚ ਵਣਜ ਦੂਤਘਰ ਜਨਵਰੀ 2022 ਤੋਂ ਬੰਦ ਕਰ ਦਿੱਤੇ ਜਾਣਗੇ। ਮੰਤਰਾਲਾ ਨੇ ਕਿਹਾ ਹੈ ਕਿ ਅਜਿਹਾ ਫੈਸਲਾ ਦੇਸ਼ ਦੇ ਬਹੁਤ ਲੋੜੀਂਦੇ ਵਿਦੇਸ਼ੀ ਭੰਡਾਰ ਨੂੰ ਸੁਰੱਖਿਅਤ ਰੱਖਣ ਅਤੇ ਵਿਦੇਸ਼ਾਂ 'ਚ ਸ਼੍ਰੀਲੰਕਾ ਦੇ ਮਿਸ਼ਨਾਂ ਦੇ ਰੱਖ-ਰਖਾਅ ਨਾਲ ਜੁੜੇ ਖਰਚੇ ਨੂੰ ਘਟਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ।

ਇਹ ਵੀ ਪੜ੍ਹੋ : ਦੁਬਈ ’ਚ ਰਹਿੰਦੇ ਭਾਰਤੀਆਂ ਲਈ ਖ਼ਬਰ, ਬਾਲਕਨੀ 'ਚ ਕੱਪੜੇ ਸਕਾਉਣ ਸਣੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਪਵੇਗੀ ਭਾਰੀ

ਤਿੰਨ ਮਿਸ਼ਨਾਂ ਦਾ ਸਮਾਪਨ ਉਸ ਦਿਨ ਹੋਇਆ ਹੈ, ਜਦੋਂ ਸ਼੍ਰੀਲੰਕਾ ਦੇ ਕੇਂਦਰੀ ਬੈਂਕ ਨੇ ਸਥਾਨਕ ਲੋਕਾਂ ਵੱਲੋਂ ਪ੍ਰਾਪਤ ਵਿਦੇਸ਼ੀ ਮੁਦਰਾ ਭੇਜਣ 'ਤੇ ਪਾਬੰਦੀ ਲਗਾ ਦਿੱਤੀ। ਇਸ ਨੇ ਸਾਰੇ ਵਪਾਰਕ ਬੈਂਕਾਂ ਨੂੰ ਆਪਣੀ ਡਾਲਰ ਦੀ ਕਮਾਈ ਦਾ ਚੌਥਾਈ 10 ਫ਼ੀਸਦੀ ਤੋਂ ਉਪਰਦਾ ਹਿੱਸਾ ਸਰਕਾਰ ਨੂੰ ਸੌਂਪਣ ਦਾ ਹੁਕਮ ਦਿੱਤਾ ਹੈ। ਸਿੱਧੇ ਸ਼ਬਦਾਂ ਵਿਚ, ਇਸਦਾ ਮਤਲਬ ਹੈ ਕਿ ਬੈਂਕਾਂ ਕੋਲ ਜ਼ਰੂਰੀ ਚੀਜ਼ਾਂ ਆਯਾਤ ਕਰਨ ਵਾਲੇ ਨਿੱਜੀ ਵਪਾਰੀਆਂ ਨੂੰ ਦੇਣ ਲਈ ਘੱਟ ਡਾਲਰ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਨੇ ਸ਼੍ਰੀਲੰਕਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕੋਵਿਡ ਦੇ ਆਉਣ ਤੋਂ ਬਾਅਦ ਸ਼੍ਰੀਲੰਕਾ ਦਾ ਸੈਰ-ਸਪਾਟਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪਿਛਲੇ ਸਾਲ ਮਾਰਚ ਵਿਚ ਸਰਕਾਰ ਨੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਹੁਲਾਰਾ ਦੇਣ ਲਈ ਵਿਆਪਕ ਆਯਾਤ ਪਾਬੰਦੀਆਂ ਲਗਾਈਆਂ ਸਨ, ਜਿਸ ਨਾਲ ਈਂਧਨ ਅਤੇ ਖੰਡ ਵਰਗੀਆਂ ਜ਼ਰੂਰੀ ਵਸਤਾਂ ਦੀ ਕਮੀ ਹੋ ਗਈ ਸੀ।

ਇਹ ਵੀ ਪੜ੍ਹੋ : ਸੂਡਾਨ ’ਚ ਸੋਨੇ ਦੀ ਖਾਨ ਧੱਸਣ ਕਾਰਨ 38 ਲੋਕਾਂ ਦੀ ਮੌਤ

ਸ਼੍ਰੀਲੰਕਾ ਕੋਲ ਨਵੰਬਰ 2021 ਦੇ ਅੰਤ ਤੱਕ ਸਿਰਫਡ 1.58 ਬਿਲੀਅਨ ਡਾਲਰ ਦਾ ਵਿਦੇਸ਼ੀ ਭੰਡਾਰ ਸੀ, ਜੋ 2019 ਵਿਚ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਅਹੁਦਾ ਸੰਭਾਲਣ ਸਮੇਂ 7.5 ਬਿਲੀਅਨ ਡਾਲਰ ਸੀ। ਰੇਟਿੰਗ ਏਜੰਸੀ ਫਿਚ ਨੇ ਦਸੰਬਰ ਦੇ ਸ਼ੁਰੂ ਵਿਚ ਆਪਣੇ 26 ਬਿਲੀਅਨ ਡਾਲਰ ਦੇ ਵਿਦੇਸ਼ੀ ਕਰਜ਼ੇ 'ਤੇ ਇਕ ਸੰਪੂਰਨ ਡਿਫਾਲਟ ਦੇ ਵਧਦੇ ਖ਼ਦਸ਼ਿਆਂ ਕਾਰਨ ਸ਼੍ਰੀਲੰਕਾ ਨੂੰ ਡਾਊਗ੍ਰੇਡ ਕਰ ਦਿੱਤਾ ਸੀ। ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰ ਸਕਦੀ ਹੈ।

ਇਹ ਵੀ ਪੜ੍ਹੋ : ਦੱਖਣੀ ਮੈਕਸੀਕੋ ’ਚ ਸੜਕ ਕੰਢਿਓਂ ਮਿਲੀਆਂ 5 ਲਾਸ਼ਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News