ਸ਼੍ਰੀਲੰਕਾ ਨੇ ਮਨੁੱਖੀ ਅਧਿਕਾਰ ਉਲੰਘਣ ਦੀ ਅੰਤਰਰਾਸ਼ਟਰੀ ਜਾਂਚ ਦੀ ਅਪੀਲ ਕੀਤੀ ਖਾਰਿਜ

03/20/2019 10:01:29 PM

ਕੋਲੰਬੋ— ਸ਼੍ਰੀਲੰਕਾ ਨੇ ਐੱਲ.ਟੀ.ਟੀ.ਈ. ਦੇ ਨਾਲ ਸੰਘਰਸ਼ ਦੇ ਆਖਰੀ ਪੜਾਅ ਦੌਰਾਨ ਹੋਏ ਮਨੁੱਖੀ ਅਧਿਕਾਰਾਂ ਦੇ ਕਥਿਤ ਉਲੰਘਣਾਂ ਦੀ ਜਾਂਚ ਲਈ ਅੰਤਰਰਾਸ਼ਟਰੀ ਨਿਆਂਇਕ ਪ੍ਰਣਾਲੀ ਗਠਿਤ ਕਰਨ ਦੀ ਅਪੀਲ ਨੂੰ ਬੁੱਧਵਾਰ ਨੂੰ ਖਾਰਿਜ ਕਰ ਦਿੱਤਾ ਹੈ। ਸ਼੍ਰੀਲੰਕਾ ਨੇ ਕਿਹਾ ਕਿ ਸੰਵਿਧਾਨਿਕ ਚੁਣੌਤੀਆਂ ਵਿਦੇਸ਼ੀਆਂ ਨੂੰ ਇਸ ਪ੍ਰਕਿਰਿਆ 'ਚ ਸ਼ਾਮਲ ਕਰਨ ਤੋਂ ਰੋਕਦੀ ਹੈ। 

ਵਿਦੇਸ਼ ਮੰਤਰੀ ਤਿਲਕ ਮਾਰਾਪਨਾ ਨੇ ਇਹ ਟਿੱਪਣੀਆਂ ਜਿਨੇਵਾ 'ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਜਾਰੀ ਸੈਸ਼ਨ 'ਚ ਆਪਣੇ ਸੰਬੋਧਨ ਦੌਰਾਨ ਕੀਤੀਆਂ। ਮਾਰਾਪਨਾ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੂੰ ਕਾਨੂੰਨੀ ਤੇ ਸੰਵਿਧਾਨਿਕ ਚੁਣੌਤੀਆਂ ਤੋਂ ਜਾਣੂ ਕਰਵਾਇਆ ਜੋ ਵਿਦੇਸ਼ੀਆਂ ਨੂੰ ਨਿਆਇਕ ਪ੍ਰਕਿਰਿਆ 'ਚ ਸ਼ਾਮਲ ਹੋਣ ਤੋਂ ਰੋਕਦਾ ਹੈ।


Baljit Singh

Content Editor

Related News