ਸ਼੍ਰੀਲੰਕਾ ਨੇ ਜਨਤਕ ਥਾਵਾਂ ''ਚ ਦਾਖਲੇ ਲਈ ਕੋਰੋਨਾ ਟੀਕਾਕਰਨ ਕੀਤਾ ਜ਼ਰੂਰੀ
Sunday, Feb 06, 2022 - 01:29 AM (IST)
ਕੋਲੰਬੋ-ਸ਼੍ਰੀਲੰਕਾ ਨੇ ਜਨਤਕ ਸਥਾਨਾਂ 'ਚ ਦਾਖਲੇ ਅਤੇ ਜਨਤਕ ਆਵਾਜਾਈ ਦਾ ਇਸਤੇਮਾਲ ਕਰਨ ਲਈ ਕੋਵਿਡ-19 ਰੋਕੂ ਟੀਕਾਕਰਨ ਜ਼ਰੂਰੀ ਕਰ ਦਿੱਤਾ ਹੈ। ਲੋਕਾਂ ਨੂੰ ਬੂਸਟਰ ਖੁਰਾਕ ਲੈਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪ੍ਰਕਾਸ਼ਿਤ ਇਕ ਗਜ਼ਟ ਨੋਟੀਫਿਕੇਸ਼ਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਕਾਂਤਵਾਸ ਅਤੇ ਰੋਗ ਰੋਕਥਾਮ ਆਰਡੀਨੈਂਸ ਤਹਿਤ 25 ਜਨਵਰੀ ਨੂੰ ਪ੍ਰਕਾਸ਼ਿਤ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਟੀਕੇ ਦੀ ਪੂਰੀ ਖੁਰਾਕ ਲੈਣ ਦਾ ਸਬੂਤ ਦਿਖਾਏ ਬਿਨਾਂ ਕੋਈ ਵੀ ਵਿਅਕਤੀ ਕਿਸੇ ਵੀ ਜਨਤਕ ਥਾਂ 'ਚ ਦਾਖਲ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਮਲੇਸ਼ੀਆ ਦੇ ਸਾਬਕਾ PM ਮਹਾਤਿਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਇਹ ਨਵਾਂ ਨਿਯਮ 30 ਅਪ੍ਰੈਲ ਤੋਂ ਲਾਗੂ ਹੋਵੇਗਾ ਜਿਸ ਨਾਲ ਟੀਕਾਕਰਨ ਦੀਆਂ ਕਮੀਆਂ 'ਚ ਸੁਧਾਰ ਹੋਵੇਗਾ ਕਿਉਂਕਿ ਲੋਕ ਬੂਸਟਰ ਖੁਰਾਕ ਲੈਣ ਤੋਂ ਇਨਕਾਰ ਕਰ ਰਹੇ ਹਨ। ਸਿਹਤ ਮੰਤਰਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ 1.67 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਹੀ ਕੋਵਿਡ-19 ਰੋਕੂ ਟੀਕੇ ਦੀ ਪਹਿਲੀ ਖੁਰਾਕ ਲਈ ਜਦਕਿ 1.4 ਕਰੋੜ ਲੋਕਾਂ ਨੇ ਟੀਕੇ ਦੀ ਦੂਜੀ ਖੁਰਾਕ ਲਈ। ਸਿਰਫ਼ 56 ਲੱਖ ਲੋਕਾਂ ਨੇ ਤੀਸਰੀ ਬੂਸਟਰ ਖੁਰਾਕ ਲਈ ਹੈ। ਸਿਹਤ ਮੰਤਰਾਲਾ ਦੇ ਕੋਵਿਡ ਰੋਕਥਾਮ ਕੋਆਰਡੀਨੇਟਰ ਡਾ. ਅਨਵਾਰ ਹਮਦਾਨੀ ਨੇ ਕਿਹਾ ਕਿ ਪਿਛਲੇ ਹਫ਼ਤੇ ਦੇ 10 ਫੀਸਦੀ ਦੇ ਮੁਕਾਬਲੇ ਇਸ ਹਫ਼ਤੇ ਇਨਫੈਕਸ਼ਨ ਦੇ ਮਾਮਲਿਆਂ 'ਚ 30 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਇਥੋਪੀਆ 'ਚ ਅਫਰੀਕੀ ਨੇਤਾਵਾਂ ਦੇ ਸੰਮੇਲਨ 'ਚ ਅਸੁਰੱਖਿਆ ਵੱਡਾ ਮੁੱਦਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।