ਰਾਸ਼ਟਰਪਤੀ ਸਿਰੀਸੈਨਾ ਨੇ ਪੁਲਸ ਪ੍ਰਮੁੱਖ ਨੂੰ ਕੀਤਾ ਮੁਅੱਤਲ

04/29/2019 1:52:24 PM

ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਪੁਲਸ ਪ੍ਰਮੁੱਖ ਪੁਜਿਤ ਜੈਸੁੰਦਰ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੇ ਦਫਤਰ ਨੇ ਸੋਮਵਾਰ ਨੂੰ ਦੱਸਿਆ ਕਿ ਈਸਟਰ 'ਤੇ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਬਾਅਦ ਪੁਲਸ ਪ੍ਰਮੁੱਖ ਨੂੰ ਹਮਲੇ ਦੀ ਨੈਤਿਕ ਜ਼ਿੰਮਵਾਰੀ ਲੈਂਦਿਆਂ ਅਹੁਦਾ ਛੱਡਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 

ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਪ੍ਰਮੁੱਖ ਨੂੰ ਸਿਰਫ ਸੰਸਦੀ ਪ੍ਰਕਿਰਿਆ ਜ਼ਰੀਏ ਹੀ ਹਟਾਇਆ ਜਾ ਸਕਦਾ ਹੈ। ਸਿਰੀਸੈਨਾ ਦਾ ਫੈਸਲਾ ਇਸ ਵੱਲ ਪਹਿਲਾ ਕਦਮ ਹੈ। ਸੀਨੀਅਰ ਡਿਪਟੀ ਡਾਇਰੈਕਟਰ ਜਨਰਲ ਸੀ.ਡੀ. ਵਿਕਰਮਰਤਨੇ ਨੂੰ ਕਾਰਜਕਾਰੀ ਪੁਲਸ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ।


Vandana

Content Editor

Related News