ਸ਼੍ਰੀਲੰਕਾ ਨੇ ਜਨਤਕ ਥਾਵਾਂ ''ਤੇ ਨਕਾਬ ਪਾਉਣ ''ਤੇ ਲਗਾਈ ਪਾਬੰਦੀ, ਦੱਸੀ ਇਹ ਵਜ੍ਹਾ

Wednesday, Apr 28, 2021 - 11:16 AM (IST)

ਕੋਲੰਬੋ (ਬਿਊਰੋ): ਸ਼੍ਰੀਲੰਕਾ ਦੀ ਕੈਬਨਿਟ ਨੇ ਜਨਤਕ ਥਾਵਾਂ 'ਤੇ ਚਿਹਰੇ ਦੇ ਹਰ ਤਰ੍ਹਾਂ ਦੇ ਨਕਾਬ ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰਾ ਮੰਨਦੇ ਹੋਏ ਇਸ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਨੂੰ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਪਰ ਕੋਰੋਨਾ ਨਾਲ ਨਜਿੱਠਣ ਲਈ ਮਾਸਕ ਪਾਉਣ ਦੀ ਇਜਾਜ਼ਤ ਹੈ। ਇਹ ਫ਼ੈਸਲਾ ਅਜਿਹੇ ਸਮੇਂ ਵਿਚ ਲਿਆ ਗਿਆ ਹੈ ਜਦੋਂ ਜਨ ਸੁਰੱਖਿਆ ਮੰਤਰੀ ਸਰਤ ਵੀਰਸੇਕਰਾ ਨੇ ਬੀਤੀ ਮਾਰਚ ਨੂੰ ਇਕ ਦਸਤਾਵੇਜ਼ 'ਤੇ ਦਸਤਖ਼ਤ ਕੀਤੇ ਸਨ ਜਿਸ ਵਿਚ ਬੁਰਕੇ 'ਤੇ ਪਾਬੰਦੀ ਲਗਾਉਣ ਲਈ ਕੈਬਨਿਟ ਦੀ ਮਨਜ਼ੂਰੀ ਲੈਣ ਦੀ ਗੱਲ ਕਹੀ ਗਈ ਸੀ। 

ਬੁਰਕੇ ਦੀ ਵਰਤੋਂ ਮੁਸਲਿਮ ਔਰਤਾਂ ਵੱਲੋਂ ਚਿਹਰਾ ਅਤੇ ਸਰੀਰ ਢੱਕਣ ਲਈ ਕੀਤੀ ਜਾਂਦੀ ਹੈ। ਕੈਬਨਿਟ ਬੁਲਾਰੇ ਅਤੇ ਸੂਚਨਾ ਮੰਤਰੀ ਕੇਹਲਿਆ ਰਾਮਬੁਕਵੇਲਾ ਨੇ ਕਿਹਾ ਕਿ ਕੈਬਨਿਟ ਨੇ ਜਨਤਕ ਥਾਵਾਂ 'ਤੇ ਹਰ ਤਰ੍ਹਾਂ ਦੇ ਨਕਾਬ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਹੈ। ਉਹਨਾਂ ਨੇ ਬੁਰਕੇ ਦਾ ਕੋਈ ਜ਼ਿਕਰ ਨਹੀਂ ਕੀਤਾ। ਗੌਰਤਲਬ ਹੈ ਕਿ ਪਿਛਲੇ ਮਹੀਨੇ ਪਾਕਿਸਤਾਨ ਨੇ ਸ਼੍ਰੀਲੰਕਾ ਵਿਚ ਬੁਰਕੇ 'ਤੇ ਪਾਬੰਦੀ ਅਤੇ ਇਕ ਹਜ਼ਾਰ ਮਦਰਸਿਆਂ ਨੂੰ ਬੰਦ ਕਰਨ ਦੀ ਸਿਫਾਰਿਸ਼ ਨੂੰ ਵੰਡਕਾਰੀ ਦੱਸਿਆ ਸੀ। ਨਾਲ ਹੀ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ ਚਿਤਾਵਨੀ ਦਿੱਤੀ ਸੀ। ਸ਼੍ਰੀਲੰਕਾ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਬੁਰਕੇ 'ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਸੁਰੱਖਿਆ ਦੇ ਨਾਮ 'ਤੇ ਚੁੱਕੇ ਜਾਣ ਵਾਲੇ ਇਸ ਤਰ੍ਹਾਂ ਦੇ ਵੰਡਕਾਰੀ ਕਦਮਾਂ ਨਾਲ ਮੁਸਲਿਮਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਨਾਲ ਹੀ ਘੱਟ ਗਿਣਤੀਆਂ ਦੇ ਬੁਨਿਆਦੀ ਅਧਿਕਾਰਾਂ ਦਾ ਘਾਣ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਇਸ ਰਾਜ 'ਚ 90 ਫੀਸਦੀ ਬਘਿਆੜਾਂ ਨੂੰ ਮਾਰਨ ਦੇ ਆਦੇਸ਼

ਇਸ ਲਈ ਲਿਆ ਗਿਆ ਫ਼ੈਸਲਾ
ਜਨਸੁਰੱਖਿਆ ਮਾਮਲਿਆਂ ਦੇ ਮੰਤਰੀ ਸਰਤ ਵੀਰਸੇਕਰਾ ਦੀ ਸਿਫਾਰਿਸ਼ 'ਤੇ ਸ਼੍ਰੀਲੰਕਾ ਕੈਬਨਿਟ ਨੇ ਨਕਾਬ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ। ਇਸ ਵਿਚ ਸਿਰਫ ਬੁਰਕਾ ਹੀ ਨਹੀਂ ਸਗੋਂ ਚਿਹਰੇ ਨੂੰ ਢਕਣ ਵਾਲੇ ਸਾਰੇ ਕੱਪੜਿਆਂ 'ਤੇ ਪਾਬੰਦੀ ਦੀ ਸਿਫਾਰਿਸ਼ ਕੀਤੀ ਗਈ। ਸਰਤ ਵੀਰਸੇਕਰਾ ਨੇ ਕਿਹਾ ਸੀ ਕਿ ਇਹ ਸਿਫਾਰਿਸ਼ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਕੀਤੀ ਗਈ। 

ਨੋਟ- ਸ਼੍ਰੀਲੰਕਾ ਨੇ ਜਨਤਕ ਥਾਵਾਂ 'ਤੇ ਨਕਾਬ ਪਾਉਣ 'ਤੇ ਲਗਾਈ ਪਾਬੰਦੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News