45 ਕਰੋੜ ਡਾਲਰ ਦੇ ਸਮਝੌਤੇ ਨੂੰ ਭਾਰਤ ਫੇਰੀ ਦੌਰਾਨ ਨੇਪਰੇ ਚਾੜ੍ਹਨਗੇ ਰਾਜਪਕਸ਼ੇ

02/04/2020 4:46:55 PM

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਅਤੇ ਭਾਰਤ ਵੱਲੋਂ ਇਸ ਹਫਤੇ ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਦੇ ਨਵੀਂ ਦਿੱਲੀ ਦੇ ਦੌਰੇ ਦੌਰਾਨ 450 ਮਿਲੀਅਨ ਡਾਲਰ ਦੀ ਕ੍ਰੈਡਿਟ ਲਾਈਨ ਦੇ ਏਜੰਡੇ ਦੀ ਨੀਤੀ ਨੂੰ ਲਾਗੂ ਕਰਨ ਸਬੰਧੀ ਆਖਰੀ ਰੂਪ ਦੇਣ ਦੀ ਆਸ ਹੈ। ਮੀਡੀਆ ਰਿਪੋਰਟਾਂ ਵਿਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਡੇਲੀ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਇਕ ਬਿਆਨ ਵਿਚ ਰਾਜਪਕਸ਼ੇ ਦੇ ਦਫਤਰ ਨੇ ਕਿਹਾ ਕਿ ਉਹਨਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੇ ਰਾਸ਼ਟਰਤੀ ਗੋਤਬਾਯਾ ਰਾਜਪਕਸ਼ੇ ਦੀ ਨਵੀਂ ਦਿੱਲੀ ਦੇ ਦੌਰੇ ਦੌਰਾਨ ਇਸ ਕ੍ਰੈਡਿਟ ਲਾਈਨ ਦਾ ਐਲਾਨ ਕੀਤਾ ਸੀ। 

ਦਫਤਰ ਨੇ ਕਿਹਾ ਕਿ ਜਿੱਥੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ 400 ਮਿਲੀਅਨ ਡਾਲਰ ਦੀ ਰਾਸ਼ੀ ਹੋਵੇਗੀ, ਉੱਥੇ ਸ਼੍ਰੀਲੰਕਾ ਨੂੰ ਸੁਰੱਖਿਆ ਲੋੜਾਂ ਨੂੰ ਪੂਰਾ ਕਰਨ ਲਈ 50 ਮਿਲੀਅਨ ਡਾਲਰ ਦਿੱਤੇ ਜਾਣਗੇ, ਜਿਸ ਵਿਚ ਅੱਤਵਾਦ ਨਾਲ ਲੜਨ ਲਈ ਲੋੜੀਂਦੇ ਸਰੋਤ ਸ਼ਾਮਲ ਹਨ। ਪੀ.ਐੱਮ. ਮੋਦੀ ਵੱਲੋਂ ਮਹਿੰਦਰਾ ਰਾਜਪਕਸ਼ੇ ਨੂੰ ਦਿੱਤੇ ਗਏ ਸੱਦੇ 'ਤੇ ਤਹਿਤ ਉਹ 7 ਤੋਂ 11 ਫਰਵਰੀ ਤੱਕ ਭਾਰਤ ਦਾ ਦੌਰਾ ਕਰਨਗੇ। ਨਵੰਬਰ 2019 ਵਿਚ ਅਹੁਦਾ ਸੰਭਾਲਣ ਦੇ ਬਾਅਦ ਇਹ ਉਹਨਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। 

ਬਿਆਨ ਮੁਤਾਬਕ ਰਾਜਪਕਸ਼ੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ ਉੱਚ ਪੱਧਰੀ ਦੋ-ਪੱਖੀ ਬੈਠਕਾਂ ਕਰਨਗੇ। ਉਹਨਾਂ ਨੇ ਕਿਹਾ ਕਿ ਨਿਰਧਾਰਤ ਬੈਠਕਾਂ ਦੋਹਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਮੌਜੂਦ ਮਜ਼ਬੂਤ ਸੰਬੰਧਾਂ 'ਤੇ ਆਧਾਰਿਤ ਹੋਣਗੀਆਂ ਅਤੇ ਇਹਨਾਂ ਵਿਚ ਰਾਜਨੀਤੀ, ਵਪਾਰ, ਵਿਕਾਸ, ਰੱਖਿਆ, ਸੱਭਿਆਚਾਰ ਅਤੇ ਟੂਰਿਜ਼ਮ 'ਤੇ ਚਰਚਾ ਹੋਵੇਗੀ। ਦੋਵੇਂ ਪੱਖ ਮੱਧ ਪ੍ਰਦੇਸ਼ ਵਿਚ ਸਾਂਚੀ ਬੌਧ ਕੰਪਲੈਕਸ ਸਮੇਤ ਭਾਰਤ ਵਿਚ ਪਵਿੱਤਰ ਬੌਧ ਸਥਾਨਾਂ ਲਈ ਹਵਾਬਾਜ਼ੀ ਲਿੰਕ ਦਾ ਵਿਸਥਾਰ ਕਰਨ ਅਤੇ ਲੋਕਾਂ ਦਾ ਲੋਕਾਂ ਨਾਲ ਸੰਪਰਕ ਮਜ਼ਬੂਤ ਕਰਨ 'ਤੇ ਵੀ ਧਿਆਨ ਦੇਣਗੇ। ਆਪਣੀ ਉੱਚ ਪੱਧਰੀ ਬੈਠਕਾਂ ਦੇ ਇਲਾਵਾ ਰਾਜਪਕਸ਼ੇ ਵਾਰਾਨਸੀ, ਸਾਰਨਾਥ, ਬੋਧਗਯਾ ਅਤੇ ਤਿਰੂਪਤੀ ਸਮੇਤ ਕਈ ਇਤਿਹਾਸਿਕ ਸਥਲਾਂ ਦੀ ਯਾਤਰਾ ਕਰਨਗੇ।


Vandana

Content Editor

Related News