ਵੀਆਦਾਨਾ (ਮਾਨਤੋਵਾ) ਤੋਂ ਨਗਰਪਾਲਿਕਾ ਦੀਆਂ ਚੋਣਾਂ ਲਈ ਨਵਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ

Wednesday, Apr 29, 2026 - 01:26 AM (IST)

ਵੀਆਦਾਨਾ (ਮਾਨਤੋਵਾ) ਤੋਂ ਨਗਰਪਾਲਿਕਾ ਦੀਆਂ ਚੋਣਾਂ ਲਈ ਨਵਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ

ਰੋਮ (ਇਟਲੀ), ਟੇਕ ਚੰਦ ਜਗਤਪੁਰ : ਇਟਲੀ ਵਿੱਚ 24 ਤੇ 25 ਮਈ ਨੂੰ ਹੋਣ ਵਾਲੀਆਂ ਨਗਰਪਾਲਿਕਾ ਦੀਆਂ ਚੋਣਾਂ ਵਿੱਚ ਵੀਆਦਾਨਾ (ਮਾਨਤੋਵਾ) ਤੋਂ ਨਵਦੀਪ ਸਿੰਘ ਨੂੰ ਕੌਂਸਲਰ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ। ਨਵਦੀਪ ਸਿੰਘ (ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਜਗਤਪੁਰ ਨਾਲ ਸਬੰਧਿਤ ਹੈ, ਜੋ ਕਿ ਪਿਛਲੇ 24 ਸਾਲਾਂ ਤੋਂ ਇਟਲੀ ਵਿੱਚ ਰਹਿ ਰਿਹਾ ਹੈ। ਇਟਲੀ ਵਿੱਚ ਹੀ ਰਹਿ ਕੇ ਉਸ ਨੇ ਪ੍ਰਾਇਮਰੀ, ਮਿਡਲ ਦੀ ਵਿੱਦਿਆ ਅਤੇ ਫਿਰ ਪਾਰਮਾ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ ਹੈ।

ਇਹ ਵੀ ਪੜ੍ਹੋ : ਟਰੰਪ ਦਾ ਵੱਡਾ ਦਾਅਵਾ: ਪਤਨ ਦੇ ਕੰਢੇ 'ਤੇ ਈਰਾਨ, ਹੋਰਮੁਜ਼ ਖੋਲ੍ਹਣ ਲਈ ਹੋਇਆ ਮਜਬੂਰ

ਵੀਆਦਾਨਾ (ਮਾਨਤੋਵਾ) ਤੋਂ ਨਗਰਪਾਲਿਕਾ ਅਧੀਨ ਆਉਂਦੇ ਪਿੰਡਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦੇ ਹੋਏ ਨਵਦੀਪ ਸਿੰਘ ਨੂੰ ਵੋਟ ਪਾਉਣ। ਜ਼ਿਕਰਯੋਗ ਹੈ ਕਿ ਨਵਦੀਪ ਸਿੰਘ ਜਿੱਥੇ ਕਰਾਟੇ ਚੈਂਪੀਅਨਸ਼ਿਪ ਵਿੱਚ ਵੀ ਅਨੇਕਾਂ ਮਾਨ-ਸਨਮਾਨ ਹਾਸਲ ਕਰ ਚੁੱਕਾ ਹੈ, ਉੱਥੇ ਹੀ ਉਹ ਇਟਲੀ 'ਚ ਮਾਲਕ, ਜੋ ਮਜ਼ਦੂਰਾਂ ਦਾ ਆਰਥਿਕ ਪੱਖੋਂ ਸ਼ੋਸ਼ਣ ਕਰਦੇ ਹਨ, ਦੇ ਵਿਰੁੱਧ ਇਟਲੀ ਦੀ ਪਾਰਲੀਮੈਂਟ ਵਿੱਚ ਵੀ ਆਵਾਜ਼ ਬੁਲੰਦ ਕਰ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News