ਕੈਨੇਡਾ 'ਚ 'ਸ਼੍ਰੀ ਭਗਵਦ ਗੀਤਾ ਪਾਰਕ' ਦਾ ਕੀਤਾ ਗਿਆ ਉਦਘਾਟਨ (ਤਸਵੀਰਾਂ)
Thursday, Sep 29, 2022 - 10:06 AM (IST)
ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਕੈਨੇਡਾ ਵਿਖੇ ਓਂਟਾਰੀੳ ਦੇ ਸਿਟੀ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਟਰਾਇਰਜ਼ ਪਾਰਕ ਦਾ ਨਾਂ ਬਦਲ ਕੇ ਸ਼੍ਰੀ ਭਗਵਦ ਗੀਤਾ ਪਾਰਕ ਰੱਖਿਆ। ਇਸ ਮੌਕੇ ਉਹਨਾਂ ਨੇ ਭਗਵਦ ਗੀਤਾ ਪਾਰਕ ਕਰਨ ਦਾ ਉਦਘਾਟਨ ਵੀ ਕੀਤਾ। ਇਕ ਟਵੀਟ ਕਰਕੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ। ਮੇਅਰ ਦਾ ਕਹਿਣਾ ਹੈ ਕਿ ਰੱਥ 'ਤੇ ਕ੍ਰਿਸ਼ਨ, ਅਰਜੁਨ ਦੀਆਂ ਮੂਰਤੀਆਂ ਰੱਖ ਕੇ ਅਸੀਂ ਆਪਣੇ ਬਰੈਂਪਟਨ ਸ਼ਹਿਰ ਵਿੱਚ ਸਾਰੀਆਂ ਸੰਸਕ੍ਰਿਤੀਆਂ ਅਤੇ ਸਾਰੇ ਵਿਸ਼ਵਾਸਾਂ ਦਾ ਜਲਦੀ ਜਸ਼ਨ ਮਨਾਵਾਂਗੇ।ਇਹ ਪਾਰਕ 3.75 ਏਕੜ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਇਕ ਰੱਥ ਤੋਂ ਇਲਾਵਾ ਭਗਵਾਨ ਕ੍ਰਿਸ਼ਨ ਜੀ,ਅਰਜੁਨ ਅਤੇ ਹੋਰ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲਗਾਈਆਂ ਜਾਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੇ ਭਾਰਤ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ, ਜਾਣੋ ਵਜ੍ਹਾ
ਇੱਥੇ ਦੱਸ ਦਈਏ ਕਿ ਭਾਰਤ ਤੋਂ ਬਾਹਰ ਕੈਨੇਡਾ ਵਿੱਚ ਇਹ ਇਕ ਅਜਿਹਾ ਪਾਰਕ ਹੈ ਜਿਸ ਦਾ ਨਾਂ ਭਗਵਦ ਗੀਤਾ ਦੇ ਨਾਂ 'ਤੇ ਰੱਖਿਆ ਗਿਆ ਹੈ। ਮੇਅਰ ਪੈਟਰਿਕ ਬ੍ਰਾਊਨ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਪਾਰਕ ਦਾ ਇਹ ਨਾਮ ਹਿੰਦੂ ਭਾਈਚਾਰੇ ਦੀ ਯਾਦ ਦਿਵਾਉਂਦਾ ਹੈ ਅਤੇ ਇਹ ਸਾਡੇ ਸ਼ਹਿਰ ਵਿੱਚ ਇਸ ਭਾਈਚਾਰੇ ਦਾ ਪਿਆਰ, ਸਦਭਾਵਨਾ ਦੇ ਨਾਲ ਯੋਗਦਾਨ ਅਤੇ ਸਦੀਵੀ ਸ਼ੰਦੇਸ ਨੂੰ ਫੈਲਾਉਣ ਵਿੱਚ ਮਦਦ ਕਰੇਗਾ।ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਰੈਂਪਟਨ ਸਿਟੀ ਵਿੱਚ ਵੀ ਕੁਝ ਸੜਕਾਂ ਦੇ ਨਾਂ ਵੀ ਬਦਲੇ ਗਏ ਸਨ, ਜਿੰਨਾਂ ਵਿੱਚ ਮਸਜਿਦ ਡਰਾਈਵ ਅਤੇ ਗੁਰੂ ਨਾਨਕ ਰੋਡ ਸ਼ਾਮਿਲ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।