''ਜਾਸੂਸੀ ਦੀ ਖੇਡ ਭਾਰਤ ਨਾਲ ਸ਼ਾਂਤੀ ਸੰਬੰਧਾਂ ''ਚ ਮੁਸ਼ਕਲਾਂ ਪੈਦਾ ਕਰ ਰਹੀ ਹੈ''

04/20/2017 12:36:28 PM

ਵਾਸ਼ਿੰਗਟਨ/ਇਸਲਾਮਾਬਾਦ— ਅਮਰੀਕਾ ਵਿਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਭਾਰਤੀ ਫੌਜ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਜਾਸੂਸੀ ਦੇ ਜ਼ੁਰਮ ''ਚ ਫੌਜੀ ਅਦਾਲਤ ਵਲੋਂ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਇਹ ਜਾਸੂਸੀ ਦੀ ਖੇਡ ਭਾਰਤ ਅਤੇ ਦੱਖਣੀ ਏਸ਼ੀਆ ਦੇ ਗੁਆਂਢੀ ਦੇਸ਼ਾਂ ਲਈ ਸ਼ਾਂਤੀ ਦੀਆਂ ਸੰਭਾਵਨਾਵਾਂ ਤਲਾਸ਼ਣ ''ਚ ਮੁਸ਼ਕਲਾਂ ਪੈਦਾ ਕਰ ਰਹੀ ਹੈ। ਹੱਕਾਨੀ ਨੇ ਕਿਹਾ ਕਿ ਜਾਸੂਸੀ ਲਈ ਜਾਧਵ ਦੀ ਦੋਸ਼ ਸਿੱਧੀ ਜ਼ਿਆਦਾ ਭਰੋਸੇਯੋਗ ਲੱਗਦੀ ਹੈ, ਜੇਕਰ ਇਹ ਖੁੱਲ੍ਹੀ ਸੁਣਵਾਈ ਤੋਂ ਬਾਅਦ ਸੁਣਾਈ ਗਈ ਹੁੰਦੀ।
ਹੱਕਾਨੀ ਮੌਜੂਦਾ ਸਮੇਂ ਵਿਚ ਹਡਸਨ ਇੰਸਟੀਚਿਊਟ ''ਚ ਦੱਖਣੀ ਅਤੇ ਪੱਛਮੀ ਏਸ਼ੀਆ ਦੇ ਡਾਇਰੈਕਟਰ ਹਨ। ਉਨ੍ਹਾਂ ਨੇ ਕਿਹਾ, ''''ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਹਾਲ ਹੀ ''ਚ ਭਾਰਤ ਨਾਲ ਸੰੰਬੰਧ ਸੁਧਾਰਨ ਦੀ ਗੱਲ ਦੋਹਰਾਈ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਅਸੰਭਵ ਹੈ ਕਿ ਪਾਕਿਸਤਾਨ ਆਪਣੀ ਰਾਸ਼ਟਰੀ ਸੁਰੱਖਿਆ ਲਈ ਅੱਤਵਾਦ ਦੀ ਵਰਤੋਂ ਦੀ ਨੀਤੀ ਵਿਚ ਬਦਲਾਅ ਕਰੇ। ਹੱਕਾਨੀ ਨੇ ਕਿਹਾ, ''''ਪਾਕਿਸਤਾਨ ਦੀ ਫੌਜ ਅਤੇ ਖੁਫੀਆ ਇਕਾਈ ਆਪਣੇ ਖੇਤਰੀ ਦਬਦਬੇ ਨੂੰ ਕਾਇਮ ਰੱਖਣ ਦੇ ਔਜਾਰ ਦੇ ਰੂਪ ''ਚ ਜੇਹਾਦੀ ਸਮੂਹਾਂ ਨੂੰ ਸਮਰਥਨ ਦੇਣ ਦੀ ਆਪਣੀ ਨੀਤੀ ਨੂੰ ਬਦਲਣ ਦੀ ਇੱਛੁਕ ਨਹੀਂ ਹੈ।''''

Tanu

News Editor

Related News