ਅਮਰੀਕਾ : ਵਿਸ਼ਾਲ ਖੇਡ ਮੇਲਾ ਆਯੋਜਿਤ, ਸਮਾਜ ਸੇਵੀ ਅਵਤਾਰ ਸਿੰਘ ਨੇ ਜਿੱਤਿਆ ਦਰਸ਼ਕਾਂ ਦਾ ਦਿਲ
Wednesday, Jun 28, 2023 - 12:16 PM (IST)
ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਸੂਬੇ ਇੰਡਿਆਨਾ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਸਪੋਰਟਸ ਕਲੱਬ ਵਲੋਂ ਦੂਜਾ ਵਿਸ਼ਾਲ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ 'ਚ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਕੈਨੇਡਾ ਤੋਂ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਅਰੁਜਨਾ ਐਵਾਰਡੀ ਬਲਵਿੰਦਰ ਸਿੰਘ ਫਿੱਡਾ ਟੋਰਾਂਟੋ (ਕੈਨੇਡਾ) ਤੋਂ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। ਇਹ ਖੇਡ ਮੇਲਾ ਇਸ ਇਲਾਕੇ ਦੇ ਕਾਰੋਬਾਰੀਆਂ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਜਾਂਦਾ ਹੈ ਅਤੇ ਖੇਡ ਮੇਲੇ 'ਚ ਜੇਤੂਆਂ ਨੂੰ ਭਰਵੇਂ ਇਨਾਮ ਦਿੱਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਬੁਲਜਾਨੋ ਵਿਖੇ ਆਯੋਜਿਤ ਯੋਗ ਕੈਂਪ ਚ ਇਟਾਲੀਅਨ ਤੇ ਭਾਰਤੀਆਂ ਨੇ ਲਿਆ ਹਿੱਸਾ (ਤਸਵੀਰਾਂ)
ਇਸ ਖੇਡ ਮੇਲੇ ਵਿੱਚ ਸਮਾਜ ਸੇਵੀ ਅਵਤਾਰ ਸਿੰਘ ਸਪਰਿੰਡਫੀਲਡ ੳਹਾਇੳ ਸੂਬੇ ਤੋ ਉਚੇਚੇ ਤੋਰ 'ਤੇ ਪੁੱਜੇ, ਜਿੰਨਾਂ ਨੇ ਟਰੱਕ ਦੀ ਛੱਤ 'ਤੇ ਸੀਸ ਆਸਣ ਲਗਾਕੇ ਆਪਣੇ ਕਰੱਤਵ ਦੇ ਜੋਹਰ ਵਿਖਾਏ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ। ਉਹਨਾਂ ਦੀ ਇਸ ਕਲਾ ਤੋਂ ਖੁਸ਼ ਹੋ ਕੇ ਇਲਾਕੇ ਦੇ ਉੱਘੇ ਕਾਰੋਬਾਰੀ ਪ੍ਰਿਤਪਾਲ ਸਿੰਘ ਘੋਤੜਾ ਨੇ ਅਵਤਾਰ ਸਿੰਘ ਸਪਰਿੰਗਫੀਲਡ ਜੋ ਆਪ ਵੀ ਇਕ ਕਾਰੋਬਾਰੀ ਹਨ, ਨੂੰ 500 ਡਾਲਰ ਦਾ ਨਗਦ ਇਨਾਮ ਦਿੱਤਾ। ਉਹਨਾ ਦਾ ਸੀਸ ਆਸਣ ਦੀ ਕਲਾ ਦਾ ਦਰਸ਼ਕਾਂ ਨੇ ਤਾਲੀਆਂ ਵਜਾ ਕੇ ਭਰਵਾਂ ਸਵਾਗਤ ਕੀਤਾ। ਇਸ ਖੇਡ ਸਮਾਗਮ ਸਮੇਂ ਅਰੁਜਨਾ ਐਵਾਰਡੀ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਫਿੱਡਾ ਨੇ ਆਪਣੇ ਜੀਵਨ ਸਬੰਧੀ ਲਿਖੀ ਪੁਸਤਕ "ਰੁਸਤਮਾਂ-ਏ -ਕਬੱਡੀ" ਅਵਤਾਰ ਸਿੰਘ ਸਪਰਿੰਗਫੀਲਡ ਨੂੰ ਭੇਂਟ ਕੀਤੀ। ਖੇਡ ਮੇਲੇ 'ਚ ਭਾਰੀ ਰੌਣਕਾਂ ਵੇਖਣ ਨੂੰ ਮਿਲੀਆਂ ਅਤੇ ਕਬੱਡੀ ਪ੍ਰੇਮੀਆਂ ਨੇ ਖਾਲਸਾਈ ਰੰਗ 'ਚ ਸਜੇ ਹੋਏ ਟਰੱਕ ਨਾਲ ਫੋਟੋ ਖਿਚਵਾਈਆਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।