ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਫਾਊਂਡੇਸ਼ਨ ਵੱਲੋਂ ਸਰੀ ''ਚ ਕਰਵਾਇਆ ਗਿਆ ਪੇਂਡੂ ਖੇਡ ਮੇਲਾ

Thursday, Sep 25, 2025 - 10:50 AM (IST)

ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਫਾਊਂਡੇਸ਼ਨ ਵੱਲੋਂ ਸਰੀ ''ਚ ਕਰਵਾਇਆ ਗਿਆ ਪੇਂਡੂ ਖੇਡ ਮੇਲਾ

ਵੈਨਕੂਵਰ (ਮਲਕੀਤ ਸਿੰਘ)- ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਯਤਨਸ਼ੀਲ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਫਾਊਂਡੇਸ਼ਨ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਦੇ ਐਥਲੈਟਿਕਸ ਪਾਰਕ ਵਿੱਚ ਕਰਵਾਇਆ ਗਿਆ ਇੱਕ ਰੋਜ਼ਾ ਪੇਂਡੂ ਖੇਡ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।

ਇਸ ਖੇਡ ਮੇਲੇ ਦੌਰਾਨ ਕਰਵਾਏ ਗਏ ਵਾਲੀਬਾਲ, ਕ੍ਰਿਕਟ ਅਤੇ ਹੋਰਨਾਂ ਖੇਡਾਂ ਦੇ ਦਿਲਚਸਪ ਮੁਕਾਬਲਿਆਂ ਦਾ ਆਨੰਦ ਮਾਣਣ ਲਈ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਵਾਲੀਬਾਲ ਦੇ ਫਾਈਨਲ ਮੁਕਾਬਲੇ ਵਿੱਚ ਕੈਨੇਡਾ ਫ੍ਰੈਂਡਲੀ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸਰੀ ਅਜ਼ਾਦ ਕਲੱਬ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਕ੍ਰਿਕਟ ਦੇ ਫਾਈਨਲ ਮੁਕਾਬਲੇ ਵਿੱਚ ਟਰੂ ਫ੍ਰੈਂਡਜ਼ ਕਲੱਬ ਦੀ ਟੀਮ ਪਹਿਲੇ ਅਤੇ ਸਰੀ ਲਾਇੰਜ਼ ਕਲੱਬ ਦੀ ਟੀਮ ਦੂਜੇ ਸਥਾਨ ’ਤੇ ਰਹੀ।

PunjabKesari

ਇਸ ਦੌਰਾਨ ਪ੍ਰਭ ਭੁੱਲਰ ਨੂੰ ਬੈਸਟ ਬੈਟਸਮੈਨ ਅਤੇ ਸੈਡੀ ਨੂੰ ਬੈਸਟ ਬੋਲਰ ਐਲਾਨਿਆ ਗਿਆ। ਖੇਡ ਮੇਲੇ ਵਿੱਚ ਸਮਾਜਿਕ ਕਾਰਜਾਂ ਲਈ ਯਤਨਸ਼ੀਲ ਸੰਸਥਾ ਚੜ੍ਹਦੀਕਲਾ ਬ੍ਰਦਰਹੁੱਡ ਦੇ ਮੈਂਬਰਾਂ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਾਈ ਗਈ। ਇਸ ਮੌਕੇ ਉਕਤ ਸੰਸਥਾ ਦੇ ਪ੍ਰਧਾਨ ਜਸਵਿੰਦਰ ਸਿੰਘ ਦਿਲਾਵਰੀ ਨੇ ਵਿਦੇਸ਼ਾਂ ਵਿੱਚ ਅਜਿਹੇ ਖੇਡ ਮੇਲੇ ਕਰਵਾਏ ਜਾਣ ਦੇ ਉਦਮ ਲਈ ਆਯੋਜਕਾਂ ਦੀ ਪ੍ਰਸ਼ੰਸਾ ਕਰਦਿਆਂ ਹੋਰਨਾਂ ਸੰਸਥਾਵਾਂ ਨੂੰ ਵੀ ਅਜਿਹੇ ਉਪਰਾਲੇ ਕਰਨ ਦੀ ਅਪੀਲ ਕੀਤੀ।

ਇਸ ਖੇਡ ਮੇਲੇ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਵਿੱਚ ਸਾਂਸਦ ਸੁੱਖ ਧਾਲੀਵਾਲ, ਬੀ.ਸੀ. ਸਰਕਾਰ ਦੇ ਮੰਤਰੀ ਜਗਰੂਪ ਸਿੰਘ, ਮੇਅਰ ਲਿੰਡਾ ਐਨਿਸ ਅਤੇ ਐਮ.ਐਲ.ਏ. ਮਨਦੀਪ ਸਿੰਘ, ਜੁਗਰਾਜ ਸਿੰਘ ਕਾਹਲੋ ਦੇ ਨਾਮ ਜ਼ਿਕਰਯੋਗ ਹਨ। ਅੰਤ ਵਿੱਚ ਫਾਊਂਡੇਸ਼ਨ ਦੇ ਪ੍ਰਧਾਨ ਜਸ਼ਨ ਸਿੱਧੂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

PunjabKesari

ਇਸ ਮੌਕੇ ਲਖਵੀਰ ਗਰੇਵਾਲ, ਹਰਪ੍ਰੀਤ ਸਿੰਘ ਮਾਨਕਟਲਾ, ਬਲਜੀਤ ਸਿੰਘ ਰਾਏ, ਮਨਜੀਤ ਸਿੰਘ ਚੀਮਾ, ਅਵਤਾਰ ਸਿੰਘ ਧਨੋਆ, ਨਿਰੰਜਨ ਸਿੰਘ ਲੈਹਲ, ਸੰਦੀਪ ਸਿੰਘ ਧੰਜੂ, ਦਵਿੰਦਰ ਸਿੰਘ ਸ਼ੇਰਗਿੱਲ, ਜੋਰਾਵਰ ਸਿੰਘ ਗਰੇਵਾਲ, ਪਰਮਜੀਤ ਸਿੰਘ ਗਰੇਵਾਲ, ਅਰਸਨੂਰ ਕੌਰ ਅਤੇ ਅਰੋੜਾ ਸ਼ਾਮਿਲ ਸਨ। ਇਸ ਮੌਕੇ ਚੜ੍ਹਦੀਕਲਾ ਬ੍ਰਦਰਹੁੱਡ ਐਸੋਸੀਏਸ਼ਨ ਵੱਲੋਂ ਲੋਕ-ਭਲਾਈ ਕਾਰਜਾਂ ਨੂੰ ਜਾਰੀ ਰੱਖਣ ਦੇ ਮੰਤਵ ਹੇਠ ਲਗਾਏ ਗਏ ਇੱਕ ਸਟਾਲ ਦੌਰਾਨ ਪੰਜਾਬ ਦੇ ਹੜ੍ਹ-ਪੀੜਤਾਂ ਦੀ ਆਰਥਿਕ ਮਦਦ ਕਰਨ ਦੀ ਵੀ ਅਪੀਲ ਕੀਤੀ ਗਈ।

ਇਹ ਵੀ ਪੜ੍ਹੋ- ਭਾਰਤ ਨੇ ਰਚਿਆ ਇਤਿਹਾਸ ! ਤਿਆਰ ਕਰ'ਤੀ ਟਰੇਨ ਤੋਂ ਲਾਂਚ ਹੋਣ ਵਾਲੀ ਮਿਜ਼ਾਈਲ, ਪ੍ਰੀਖਣ ਸਫ਼ਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News