Daycare ਦੀ ਖਿੜਕੀ ਤੋੜ ਅੰਦਰ ਜਾ ਵੜੀ ਤੇਜ਼ ਰਫਤਾਰ ਕਾਰ, ਮਚ ਗਿਆ ਚੀਕ-ਚਿਹਾੜਾ, ਇਕ ਮਾਸੂਮ ਦੀ ਗਈ ਜਾਨ
Thursday, Sep 11, 2025 - 10:13 AM (IST)

ਰਿਚਮੰਡ ਹਿੱਲ (ਏਜੰਸੀ)- ਟੋਰਾਂਟੋ ਦੇ ਉੱਤਰ ਵਿੱਚ ਸਥਿਤ ਰਿਚਮੰਡ ਹਿੱਲ ਵਿੱਚ ਬੁੱਧਵਾਰ ਨੂੰ ਇੱਕ ਕਾਰ ਡੇਅਕੇਅਰ ਦੀ ਖਿੜਕੀ ਤੋੜਦੇ ਹੋਏ ਅੰਦਰ ਦਾਖਲ ਹੋ ਗਈ, ਜਿਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਯੌਰਕ ਰੀਜਨਲ ਪੁਲਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਹ ਘਟਨਾ ਓਨਟਾਰੀਓ ਦੇ ਰਿਚਮੰਡ ਹਿੱਲ ਵਿੱਚ 'ਯੋਂਗੇ ਸਟਰੀਟ' ਅਤੇ 'ਨਾਟਿੰਘਮ ਡਰਾਈਵ' ਦੇ ਨੇੜੇ ਵਾਪਰੀ। ਪੁਲਸ ਨੇ ਕਿਹਾ ਕਿ ਮ੍ਰਿਤਕ ਬੱਚੇ ਦੀ ਉਮਰ ਸਿਰਫ਼ ਡੇਢ ਸਾਲ ਸੀ।
ਇਹ ਵੀ ਪੜ੍ਹੋ: ਮੌਜ-ਮਸਤੀ 'ਚ ਮੌਤ ਨੂੰ ਸੱਦਾ! ਗੁਬਾਰਿਆਂ ਨਾਲ ਖੇਡਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ
ਇਸ ਹਾਦਸੇ ਵਿੱਚ 18 ਮਹੀਨਿਆਂ ਤੋਂ 3 ਸਾਲ ਦੇ 6 ਹੋਰ ਬੱਚੇ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਇਹ ਵੀ ਕਿਹਾ ਕਿ ਕਿੰਡਰਗਾਰਟਨ ਦੇ 3 ਕਰਮਚਾਰੀ ਵੀ ਜ਼ਖਮੀ ਹੋਏ ਹਨ। ਪੁਲਸ ਕਰਮਚਾਰੀ ਕੇਵਿਨ ਨੇਬਰੀਜਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਸਯੂਵੀ ਦੇ 70 ਸਾਲਾ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਦਾ ਮੰਨਣਾ ਹੈ ਕਿ ਇਹ ਹਾਦਸਾ ਜਾਣਬੁੱਝ ਕੇ ਨਹੀਂ ਕੀਤਾ ਗਿਆ ਸੀ ਸਗੋਂ ਗਲਤੀ ਨਾਲ ਹੋਇਆ ਸੀ।
ਇਹ ਵੀ ਪੜ੍ਹੋ: ਬਲਾਤਕਾਰ ਮਾਮਲੇ 'ਚ ਗ੍ਰਿਫਤਾਰ ਹੋਇਆ ਮਸ਼ਹੂਰ ਰੈਪਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8