ਨਿੱਝਰ ਤੋਂ ਬਾਅਦ ਕੈਨੇਡਾ ’ਚ ਖਾਲਿਸਤਾਨੀਆਂ ਦੀ ਅਗਵਾਈ ਕਰਦਾ ਹੈ ਗੋਸਲ
Wednesday, Sep 24, 2025 - 09:33 AM (IST)

ਇੰਟਰਨੈਸ਼ਨਲ ਡੈਸਕ- ਇੰਦਰਜੀਤ ਸਿੰਘ ਗੋਸਲ (36) ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਬਾਅਦ ਤੋਂ ਹੀ ਕੈਨੇਡਾ ਵਿਚ ਖਾਲਿਸਤਾਨੀਆਂ ਦੀ ਅਗਵਾਈ ਕਰ ਰਿਹਾ ਹੈ। ਨਿੱਝਰ ਦਾ 18 ਜੂਨ 2023 ਨੂੰ ਸਰੀ ਦੇ ਇਕ ਗੁਰਦੁਆਰੇ ਦੀ ਪਾਰਕਿੰਗ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਗੋਸਲ ਨੂੰ ਉਸ ਦੇ 2 ਹੋਰ ਸਾਥੀਆਂ ਦੇ ਨਾਲ ਓਂਟਾਰੀਓ ਸੂਬਾਈ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਦਰਜਨ ਹਥਿਆਰ ਰੱਖਣ ਨਾਲ ਜੁੜੇ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। ਗੋਸਲ ਨੂੰ ਸੋਮਵਾਰ ਨੂੰ ਓਸ਼ਾਵਾ ਦੀ ਅਦਾਲਤ ’ਚ ਉਸ ਦੇ ਦੋ ਸਾਥੀਆਂ ਟੋਰਾਂਟੋ ਦੇ ਰਹਿਣ ਵਾਲੇ ਅਰਮਾਨ ਸਿੰਘ (23) ਅਤੇ ਨਿਊਯਾਰਕ ਦੇ ਰਹਿਣ ਵਾਲੇ ਜਗਦੀਪ ਸਿੰਘ (41) ਨਾਲ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ- ਐਨੀ ਖ਼ਤਰਨਾਕ ਡੌਂਕੀ ! ਜਹਾਜ਼ ਦਾ ਟਾਇਰ ਫੜ 2600 ਕਿੱਲੋਮੀਟਰ ਦੂਰ ਪਹੁੰਚ ਗਿਆ ਮੁੰਡਾ
ਬ੍ਰੈਂਪਟਨ ਦਾ ਰਹਿਣ ਵਾਲਾ ਗੋਸਲ ਕੈਨੇਡਾ ਵਿਚ ਭਾਰਤ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਰਹਿੰਦਾ ਹੈ। ਨਿੱਝਰ ਦੇ ਕਤਲ ਤੋਂ ਬਾਅਦ ਉਸ ਨੇ ਕੈਨੇਡਾ ’ਚ ਖਾਲਿਸਤਾਨ ਸਮਰਥਕਾਂ ਦੀ ਕਮਾਂਡ ਸੰਭਾਲੀ ਅਤੇ ਉੱਥੋਂ ਦੇ ਸਿੱਖਾਂ ਵਿਚ ਖਾਲਿਸਤਾਨ ਬਾਰੇ ਪ੍ਰਚਾਰ ਵੀ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e