ਖਾਲਿਸਤਾਨੀ ਅੱਤਵਾਦੀ ਸਮੂਹ ਵਲੋਂ ਕੈਨੇਡਾ ਦੇ ਵੈਨਕੂਵਰ ''ਚ ਭਾਰਤੀ ਕੌਂਸਲੇਟ ਦੀ ਘੇਰਾਬੰਦੀ ਕਰਨ ਦਾ ਐਲਾਨ
Wednesday, Sep 17, 2025 - 08:35 AM (IST)

ਕੈਨੇਡਾ : ਕੈਨੇਡਾ ਵਿੱਚ ਖਾਲਿਸਤਾਨੀ ਅੱਤਵਾਦੀਆਂ ਨੂੰ ਪੂਰੀ ਆਜ਼ਾਦੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਇਕ ਵਾਰ ਫਿਰ ਕੈਨੇਡਾ ਵਿੱਚ ਭਾਰਤ ਵਿਰੁੱਧ ਖਾਲਿਸਤਾਨ ਸਮਰਥਕਾਂ ਦਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਸੂਤਰਾਂ ਅਨੁਸਾਰ SFJ (ਸਿੱਖਸ ਫਾਰ ਜਸਟਿਸ) ਨੇ ਭਾਰਤੀ ਕੌਂਸਲੇਟ ਨੂੰ ਕਬਜ਼ੇ ਵਿੱਚ ਲੈਣ ਦੀ ਧਮਕੀ ਦਿੱਤੀ ਹੈ। ਯਾਨੀ ਹੁਣ ਖਾਲਿਸਤਾਨੀ ਅੱਤਵਾਦੀ ਸਮੂਹ SFJ ਨੇ ਵੀਰਵਾਰ ਨੂੰ ਕੈਨੇਡਾ ਦੇ ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਦੀ ਘੇਰਾਬੰਦੀ ਦਾ ਐਲਾਨ ਕੀਤਾ ਹੈ। SFJ ਵੱਲੋਂ ਜਾਰੀ ਇੱਕ ਬਿਆਨ ਵਿੱਚ, ਭਾਰਤੀ-ਕੈਨੇਡੀਅਨਾਂ ਨੂੰ 18 ਸਤੰਬਰ ਨੂੰ ਭਾਰਤੀ ਕੌਂਸਲੇਟ ਜਾਣ ਤੋਂ ਬਚਣ ਦੀ ਅਪੀਲ ਕੀਤੀ ਜਾਂਦੀ ਹੈ।
ਸੂਤਰਾਂ ਮੁਤਾਬਕ ਭਾਰਤੀਆਂ ਨੂੰ ਇਸ ਖੇਤਰ ਦਾ ਦੌਰਾ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਹਾਲਾਂਕਿ ਭਾਰਤੀ ਅਤੇ ਕੈਨੇਡੀਅਨ ਸਰਕਾਰ ਦੋਵਾਂ ਨੇ ਇਸ ਮਾਮਲੇ ਦੇ ਸਬੰਧ ਵਿਚ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ। ਖਾਲਿਸਤਾਨੀ ਅੱਤਵਾਦੀ ਸਮੂਹ SFJ ਨੇ ਆਪਣੇ ਪ੍ਰਚਾਰ ਪੱਤਰ ਵਿੱਚ ਲਿਖਿਆ ਹੈ ਕਿ "ਦੋ ਸਾਲ ਪਹਿਲਾਂ - 18 ਸਤੰਬਰ 2023 ਨੂੰ - ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਨੂੰ ਦੱਸਿਆ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਭੂਮਿਕਾ ਦੀ ਜਾਂਚ ਚੱਲ ਰਹੀ ਹੈ। ਦੋ ਸਾਲਾਂ ਬਾਅਦ ਵੀ, ਭਾਰਤੀ ਕੌਂਸਲੇਟ ਖਾਲਿਸਤਾਨ ਰਾਏਸ਼ੁਮਾਰੀ ਮੁਹਿੰਮਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਾਸੂਸੀ ਨੈੱਟਵਰਕ ਅਤੇ ਨਿਗਰਾਨੀ ਚਲਾ ਰਿਹਾ ਹੈ।