ਸਕੂਲ 'ਚ ਪਿਸਤੌਲ ਲੈ ਕੇ ਪਹੁੰਚ ਗਿਆ ਵਿਦਿਆਰਥੀ, ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਗੋਲੀਬਾਰੀ ਦੀ ਧਮਕੀ

Friday, Sep 19, 2025 - 01:48 PM (IST)

ਸਕੂਲ 'ਚ ਪਿਸਤੌਲ ਲੈ ਕੇ ਪਹੁੰਚ ਗਿਆ ਵਿਦਿਆਰਥੀ, ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਗੋਲੀਬਾਰੀ ਦੀ ਧਮਕੀ

ਨਿਊਯਾਰਕ (ਏਜੰਸੀ)- ਨਿਊਯਾਰਕ ਸ਼ਹਿਰ ਵਿੱਚ ਇੱਕ ਹਾਈ ਸਕੂਲ ਦੇ ਨਾਬਾਲਗ ਵਿਦਿਆਰਥੀ ਨੂੰ ਵੀਰਵਾਰ ਨੂੰ ਕਲਾਸ ਵਿੱਚ ਪਿਸਤੌਲ ਲਿਆਉਣ ਅਤੇ ਸੋਸ਼ਲ ਮੀਡੀਆ 'ਤੇ "ਸਕੂਲ ਵਿਚ ਗੋਲੀਬਾਰੀ" ਕਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਕਮਿਸ਼ਨਰ ਜੈਸਿਕਾ ਟਿਸ਼ ਨੇ ਕਿਹਾ ਕਿ 16 ਸਾਲਾ ਵਿਦਿਆਰਥੀ ਨੇ ਕਵੀਨਜ਼ ਦੇ ਬੇਸਾਈਡ ਵਿੱਚ ਬੈਂਜਾਮਿਨ ਐਨ. ਕਾਰਡੋਜ਼ੋ ਹਾਈ ਸਕੂਲ ਵਿੱਚ ਕਲਾਸ ਵਿੱਚ ਸ਼ਾਮਲ ਹੁੰਦੇ ਹੋਏ ਸਵੇਰੇ 10:15 ਵਜੇ ਦੇ ਕਰੀਬ ਇੰਸਟਾਗ੍ਰਾਮ 'ਤੇ ਧਮਕੀ ਇਹ ਪੋਸਟ ਕੀਤੀ।

ਇਹ ਵੀ ਪੜ੍ਹੋ: ਆ ਗਿਆ ਜ਼ਬਰਦਸਤ ਭੂਚਾਲ, ਟੁੱਟ ਗਿਆ ਪੁਲ, ਘਰਾਂ ਤੇ ਚਰਚ ਨੂੰ ਨੁਕਸਾਨ

PunjabKesari

ਟਿਸ਼ ਨੇ ਕਿਹਾ ਕਿ ਇੱਕ ਵਿਅਕਤੀ ਜਿਸਨੇ ਪੋਸਟ ਦੇਖੀ, ਉਸਨੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੂੰ ਸੂਚਿਤ ਕੀਤਾ, ਜਿਸਨੇ ਫਿਰ ਨਿਊਯਾਰਕ ਪੁਲਸ ਨਾਲ ਸੰਪਰਕ ਕੀਤਾ। ਟਿਸ਼ ਨੇ ਕਿਹਾ ਕਿ ਅਧਿਕਾਰੀ ਸਕੂਲ ਗਏ, ਵਿਦਿਆਰਥੀ ਨੂੰ ਲੱਭ ਲਿਆ ਅਤੇ ਉਸਦੇ ਬੈਗ ਵਿਚੋਂ 13 ਗੋਲੀਆਂ ਨਾਲ ਭਰੀ ਇੱਕ 9mm ਹੈਂਡਗਨ ਮਿਲੀ। ਉਨ੍ਹਾਂ ਅੱਗੇ ਕਿਹਾ ਕਿ ਨਿਊਯਾਰਕ ਸਿਟੀ ਦੇ ਕੁਝ ਹੋਰ ਸਕੂਲਾਂ ਦੇ ਉਲਟ, ਕਾਰਡੋਜ਼ੋ ਹਾਈ ਸਕੂਲ ਹਥਿਆਰਾਂ ਲਈ ਵਿਦਿਆਰਥੀਆਂ ਦੀ ਤਲਾਸ਼ੀ ਨਹੀਂ ਲੈਂਦਾ ਹੈ। ਪੁਲਸ ਕਮਿਸ਼ਨਰ ਨੇ ਕਿਹਾ ਕਿ ਪੁਲਸ ਨੇ 16 ਸਾਲਾ ਵਿਦਿਆਰਥੀ ਦਾ ਨਾਮ ਜਨਤਕ ਤੌਰ 'ਤੇ ਜਾਰੀ ਨਹੀਂ ਕੀਤਾ ਕਿਉਂਕਿ ਉਹ ਨਾਬਾਲਗ ਹੈ ਅਤੇ ਉਸਦਾ ਕੋਈ ਪਹਿਲਾਂ ਅਪਰਾਧਿਕ ਇਤਿਹਾਸ ਨਹੀਂ ਹੈ।

ਇਹ ਵੀ ਪੜ੍ਹੋ: ਟਰੰਪ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਪਤਨੀ ਮੇਲਾਨੀਆ ਵੀ ਸੀ ਨਾਲ, ਜਾਣੋ ਕੀ ਸੀ ਕਾਰਨ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News