ਯਾਤਰੀਆਂ ਨਾਲ ਭਰੇ ਜਹਾਜ਼ ਦੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ ! ਸਾਰਿਆਂ ਨੂੰ ਕੀਤਾ ਗਿਆ ਕੁਆਰਨਟਾਈਨ
Monday, Sep 15, 2025 - 12:25 PM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਨਿਊਯਾਰਕ ਆ ਰਹੀ ਕੋਰੀਆ ਦੀ ਏਸ਼ੀਆਨਾ ਏਅਰਲਾਈਨਜ਼ ਦੀ ਇਕ ਫਲਾਈਟ ਨੂੰ ਬੁੱਧਵਾਰ ਨੂੰ ਅਚਾਨਕ ਕੈਨੇਡਾ ਦੇ ਵਿੰਨੀਪੈਗ ਹਵਾਈ ਅੱਡੇ ਵੱਲ ਮੋੜਨਾ ਪਿਆ, ਜਿਸ ਕਾਰਨ ਸਾਰੇ ਮੁਸਾਫ਼ਰਾਂ ਨੂੰ ਕੁਆਰਨਟੀਨ ਕਰਨਾ ਪਿਆ। ਇਸ ਦਾ ਕਾਰਨ ਜਹਾਜ਼ ਵਿਚ ਇਕ ਯਾਤਰੀ ਨੂੰ ਇਕ ਗੰਭੀਰ ਬਿਮਾਰੀ ਦੇ ਲੱਛਣ ਨਜ਼ਰ ਆਉਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਵਿੰਨੀਪੈਗ ਪਹੁੰਚਣ ‘ਤੇ ਬਿਮਾਰ ਯਾਤਰੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਨੂੰ ਖ਼ਾਸ ਵਾਰਡ ਵਿਚ ਰੱਖਿਆ ਗਿਆ। ਹਾਲਾਂਕਿ ਬਾਕੀ ਯਾਤਰੀਆਂ ਨੂੰ ਤਕਰੀਬਨ ਚਾਰ ਘੰਟੇ ਲਈ ਰੋਕਿਆ ਗਿਆ, ਜਿਸ ਤੋਂ ਬਾਅਦ ਫਲਾਈਟ ਮੁੜ ਨਿਊਯਾਰਕ ਲਈ ਰਵਾਨਾ ਹੋਈ ਅਤੇ ਜੌਨ ਐੱਫ. ਕੈਨੇਡੀ ਏਅਰਪੋਰਟ ‘ਤੇ ਲੈਂਡ ਹੋਈ।
ਇਹ ਵੀ ਪੜ੍ਹੋ- ''ਦੇਸ਼ 'ਚੋਂ ਬਾਹਰ ਕੱਢੋ ਪ੍ਰਵਾਸੀ !'' ਇੰਗਲੈਂਡ ਮਗਰੋਂ ਹੁਣ ਕੈਨੇਡਾ 'ਚ ਵੀ ਉੱਠੀ ਮੰਗ, ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਆਰਨਟੀਨ ਸਿਰਫ਼ ਸੁਰੱਖਿਆ ਲਈ ਕੀਤਾ ਗਿਆ ਸੀ ਅਤੇ ਕਿਸੇ ਯਾਤਰੀ ਦੀ ਜਾਨ ਨੂੰ ਤੁਰੰਤ ਖ਼ਤਰਾ ਨਹੀਂ ਸੀ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ (CDC) ਮੁਤਾਬਕ ਹੈਜ਼ਾ, ਟੀ.ਬੀ., ਪਲੇਗ, ਸਮਾਲਪੌਕਸ ਅਤੇ ਯੈਲੋ ਫੀਵਰ ਵਰਗੀਆਂ ਬਿਮਾਰੀਆਂ ਦੇ ਮਾਮਲੇ ਵਿੱਚ ਆਈਸੋਲੇਸ਼ਨ ਲਾਜ਼ਮੀ ਬਣ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਮਰੀਕਾ ਵਿੱਚ ਖਸਰੇ ਦੇ ਮਾਮਲੇ ਵੱਧ ਰਹੇ ਹਨ। ਇਸ ਸਾਲ ਹੀ 1,454 ਖਸਰੇ ਦੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 21 ਵਿਦੇਸ਼ਾਂ ਨਾਲ ਜੁੜੇ ਹਨ। ਕੋਰੀਆ ਵਿੱਚ ਵੀ ਟੀ.ਬੀ. ਅਤੇ ਹੈਪੇਟਾਈਟਿਸ ਦੇ ਕੇਸ ਕਾਫ਼ੀ ਦਰਜ ਕੀਤੇ ਜਾ ਰਹੇ ਹਨ, ਜਿਸ ਕਾਰਨ ਫਲਾਈਟ ਦੇ ਸਾਰੇ ਯਾਤਰੀਆਂ ਨੂੰ ਕੁਆਰਨਟੀਨ ਕੀਤਾ ਗਿਆ।
ਇਹ ਵੀ ਪੜ੍ਹੋ- ਏਸ਼ੀਆ ਕੱਪ 'ਚ ਕਰਾਰੀ ਹਾਰ ਮਗਰੋਂ ਬੌਖ਼ਲਾਇਆ ਪਾਕਿਸਤਾਨ ! ਭਾਰਤ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e