ਸੜਕ ਹਾਦਸੇ ਚ  ਇਕ ਔਰਤ ਦੀ ਮੌਤ

Monday, Sep 15, 2025 - 07:49 AM (IST)

ਸੜਕ ਹਾਦਸੇ ਚ  ਇਕ ਔਰਤ ਦੀ ਮੌਤ

ਵੈਨਕੂਵਰ,(ਮਲਕੀਤ ਸਿੰਘ)– ਸਰੀ ਨਾਲ ਲੱਗਦੇ ਸ਼ਹਿਰ ਡੈਲਟਾ ਵਿੱਚ ਦੋ ਵਾਹਨਾਂ ਦੀ ਟੱਕਰ ਦੇ ਦੌਰਾਨ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕਾਰ ਚਾਲਕ ਨੇ ਸੜਕ ਕਿਨਾਰੇ ਖੜ੍ਹੇ ਵਪਾਰਕ ਟਰੱਕ ਨਾਲ ਜ਼ੋਰਦਾਰ ਟੱਕਰ ਮਾਰੀ।

ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਲਾਉਣ ਵਾਲੀ ਔਰਤ ਦੀ ਮੌਕੇ ’ਤੇ  ਮੌਤ ਹੋ ਗਈ ਪੁਲਸ ਦੇ ਮੁਤਾਬਕ ਟਰੱਕ ਡਰਾਈਵਰ ਹਾਦਸੇ ਵੇਲੇ ਵਾਹਨ ਤੋਂ ਬਾਹਰ ਸੀ ਅਤੇ ਉਹ ਸੁਰੱਖਿਅਤ ਹੈ। ਇਸ ਤੋਂ ਇਲਾਵਾ ਹੋਰ ਕਿਸੇ ਦੇ ਜ਼ਖਮੀ ਹੋਣ ਦੀ ਪੁਸ਼ਟੀ ਨਹੀਂ ਹੋਈ। ਮਿਤਕਾ ਦੀ ਉਮਰ 69 ਸਾਲ ਦੱਸੀ ਜਾ ਰਹੀ ਹੈ। ਡੈਲਟਾ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

DILSHER

Content Editor

Related News