ਇਟਲੀ ''ਚ ਨਵੇਂ ਸਾਲ ਨੂੰ "ਜੀ ਆਇਆ" ਕਹਿਣ ਲਈ ਵਿਸ਼ੇਸ਼ ਧਾਰਮਿਕ ਦੀਵਾਨ 31 ਦਸੰਬਰ ਨੂੰ
Sunday, Dec 24, 2023 - 05:20 PM (IST)
ਰੋਮ (ਕੈਂਥ): ਦੁਨੀਆ ਭਰ ਵਿਚ ਧਾਰਮਿਕ ਅਸਥਾਨਾਂ ਵਿਖੇ ਵੀ ਨਵੇਂ ਸਾਲ ਸੰਬੰਧੀ ਵਿਸ਼ੇਸ਼ ਸਮਾਗਮ ਆਯੋਜਿਤ ਹੋ ਰਹੇ ਹਨ। ਸਿੱਖ ਸੰਗਤ ਵੀ 31 ਦਸੰਬਰ, 2023 ਨੂੰ ਨਵੇਂ ਸਾਲ ਨੂੰ ਜੀ ਆਇਆ ਕਹਿਣ ਲਈ ਧਾਰਮਿਕ ਦੀਵਾਨ ਸਜਾ ਰਹੀ ਹੈ। ਇਟਲੀ ਵਿੱਚ ਵੀ ਨਵੇਂ ਸਾਲ ਨੂੰ "ਜੀ ਆਇਆ" ਕਹਿਣ ਲਈ ਸਮੂਹ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਦੀਵਾਨ ਸਜ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-'ਰਾਮ ਮੰਦਰ ਦੇ ਉਦਘਾਟਨ ਮੌਕੇ ਦੁਨੀਆ ਭਰ ਦੇ ਮੰਦਰਾਂ 'ਚ ਜਗਾਏ ਜਾਣ ਦੀਵੇ'
ਇਸ ਦੇ ਤਹਿਤ ਇਟਲੀ ਦੇ ਇਮੀਲੀਆ ਰੋਮਾਨਾ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ (ਰਿਜੋਇਮੀਲੀਆ) ਵਿਖੇ ਵਿਸ਼ਾਲ ਧਾਰਮਿਕ ਦੀਵਾਨ 31 ਦਸੰਬਰ, 2023 ਨੂੰ ਸ਼ਾਮ 4 ਵਜੇ ਤੋਂ ਰਾਤ 12 ਵਜੇ ਤੱਕ ਸਜਾਏ ਜਾ ਰਹੇ ਹਨ, ਜਿਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਜਵਾਲਾ ਸਿੰਘ ਪਤੰਗਾ, ਪ੍ਰਸਿੱਧ ਕਥਾ ਵਾਚਕ ਗਿਆਨੀ ਰਾਮ ਸਿੰਘ ਤੇ ਕਈ ਹੋਰ ਕੀਤਰਨੀਏ ਤੇ ਕਵੀਸ਼ਰ ਨਵੇਂ ਸਾਲ 2024 ਨੂੰ ਜੀ ਆਇਆ ਕਹਿਣ ਤੇ ਸਾਲ 2023 ਨੂੰ ਅਲਵਿਦਾ ਕਹਿਣ ਲਈ ਸੰਗਤ ਨਾਲ ਵਿਚਾਰਾਂ ਦੀ ਗੁਰਮਤਿ ਅਨੁਸਾਰ ਸਾਂਝ ਪਾਉਣਗੇ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸਿੰਘ ਸਭਾ ਨੋਵੇਲਾਰਾ (ਰਿਜੋਇਮੀਲੀਆ) ਨੇ ਦਿੰਦਿਆਂ ਕਿਹਾ ਕਿ ਪੱਤਰਕਾਰ ਭਾਈਚਾਰਾ ਵੀ ਇਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।