ਗੁਰਦੁਆਰਾ ਨਾਨਕਸਰ ਫਰਿਜ਼ਨੋ ਵਿਖੇ ਲੋਹੜੀ ‘ਤੇ ਹੋਏ ਵਿਸ਼ੇਸ਼ ਸਮਾਗਮ ਤੇ ਲੱਗੇ ਧੂਣੇ

Wednesday, Jan 14, 2026 - 08:11 PM (IST)

ਗੁਰਦੁਆਰਾ ਨਾਨਕਸਰ ਫਰਿਜ਼ਨੋ ਵਿਖੇ ਲੋਹੜੀ ‘ਤੇ ਹੋਏ ਵਿਸ਼ੇਸ਼ ਸਮਾਗਮ ਤੇ ਲੱਗੇ ਧੂਣੇ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ) : ਬੇਸੱਕ ਸਮੇਂ ਦੇ ਬਦਲਣ ਨਾਲ ਪੰਜਾਬ ਅੰਦਰ ਬਹੁਤੇ ਤਿਉਹਾਰ ਦਿਖਾਵੇ ਮਾਤਰ ਰਹਿ ਗਏ ਹਨ। ਜਿਸ ਦਾ ਵੱਡਾ ਕਾਰਨ ਪੰਜਾਬ ਹੀ ਨਹੀਂ ਸਗੋਂ ਸਮੁੱਚਾ ਭਾਰਤ ਹੀ ਅਜਿਹੀ ਸਿਆਸਤ ਦੇ ਧੱਕੇ ਚੜਿਆ ਕਿ ਆਪਣੇ ਆਪ ਨੁੰ ਪੱਛਮੀ ਸੱਭਿਆਚਾਰ ਦੇ ਨਾਲ ਮੇਲਦੇ ਹੋਏ ਆਪਣੇ ਹੀ ਸੱਭਿਆਚਾਰ ਤੋਂ ਕੋਹਾ ਦੂਰ ਹੋ ਰਹੇ ਹਨ। ਪਰ ਇਸ ਦੇ ਉਲਟ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਆਪਣੇ ਅਮੀਰ ਵਿਰਸੇ ਦੀਆਂ ਜੜ੍ਹਾ ਹੋਰ ਵੀ ਮਜ਼ਬੂਤ ਕਰਦੇ ਹੋਏ ਆਪਣੇ ਬੱਚਿਆ ਨੂੰ ਨਾਲ ਜੋੜੀ ਰੱਖਣ ਲਈ ਸਮਾਂ ਕੱਢ ਕੇ ਸਾਂਝੇ ਤੌਰ 'ਤੇ ਮਨਾਉਦੇ ਹਨ। ਲੋਹੜੀ ਦੇ ਤਿਉਹਾਰ ਦਾ ਬੇਸੱਕ ਗੁਰਮਤਿ ਜਾਂ ਸਿੱਖ ਸਿਧਾਤਾ ਨਾਲ ਕੋਈ ਸਬੰਧ ਨਹੀਂ, ਪਰ ਫਿਰ ਵੀ ਸਮੁੱਚਾ ਪੰਜਾਬੀ ਭਾਈਚਾਰਾ ਗੁਰੂਘਰਾ ਵਿੱਚ ਸਾਂਝੇ ਤੌਰ 'ਤੇ ਨਵ-ਜਨਮੇ ਪੁੱਤਰਾ ਅਤੇ ਧੀਆਂ ਦੀ ਲੋਹੜੀ ਰਲ-ਮਿਲ ਬੜੀ ਸ਼ਾਨ ਨਾਲ ਮਨਾਉਦੇ ਹਨ। ਇੱਥੇ ਨਵ ਵਿਆਹੇ ਜੋੜੇ ਵੀ ਆ ਅਰਦਾਸਾਂ ਕਰਦੇ ਹਨ।

PunjabKesari

ਇਸੇ ਹੀ ਸਾਂਝੀ ਪਰੰਪਰਾ ਅਧੀਨ “ਗੁਰਦੁਆਰਾ ਨਾਨਕਸਰ” ਚੈਰੀ ਐਵਨਿਉ ਫਰਿਜ਼ਨੋ, ਕੈਲੇਫੋਰਨੀਆਂ ਵਿਖੇ ਸਲਾਨਾ ਸਮਾਗਮ ਹੋਏ।  ਇਸ ਤਿਉਹਾਰ ਨੂੰ ਸਾਰਿਆਂ ਨੇ ਰੱਜ ਕੇ ਮਾਣਿਆ। ਪੰਜਾਬ ਵਾਂਗ ਇਥੇ ਕਈ ਤਰ੍ਹਾਂ ਦੀਆਂ ਮਿਠਾਈਆਂ, ਜਲੇਬੀਆਂ, ਚਾਹ-ਪਕੌੜੇ, ਗੰਨੇ ਦੇ ਰਸ ਆਦਿਕ ਸੁਆਦਿਸ਼ਟ ਪਕਵਾਨ ਦੇ ਲੰਗਰ ਸਜੇ ਸਨ। ਜਿੰਨਾ ਵਿੱਚ ਮੂੰਗਫਲੀ ਤੇ ਰਿਉੜੀਆਂ ਆਦਿ ਦਾ ਹਾਜ਼ਰ ਸੰਗਤ ਨੇ ਅਨੰਦ ਮਾਣਿਆ। ਜਿਸ ਵਿੱਚ ਹਿੱਸਾ ਲੈਣ ਲਈ ਗੋਰਿਆ ਦੇ ਬੱਚੇ ਵੀ ਦੇਖੇ। ਇਸ ਸਾਲ ਇੱਕ ਖਾਸ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਜਿੱਥੇ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਸਨ ਅਤੇ ਸੁਆਦਿਸ਼ਟ ਖਾਣਿਆਂ ਦੇ ਲੰਗਰ ਲੱਗੇ ਹੋਏ ਸਨ, ਉੱਥੇ ਬੀਬੀਆਂ ਅਤੇ ਧੀਆਂ ਲਈ ਵਧੀਆਂ-ਵਧੀਆਂ ਸੂਟਾਂ ਨੂੰ ਸੰਗਤਾਂ ਵਿੱਚ ਵੰਡਿਆ ਜਾ ਰਿਹਾ ਸੀ।

ਗੁਰਦੁਆਰਾ ਸਾਹਿਬ ਦੁਆਰਾ ਅਖੰਡ ਪਾਠ ਦੀ ਲੜੀ ਚੱਲ ਰਹੀ ਹੈ। ਪਰ ਲੋਹੜੀ ਦੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸਥਾਨਿਕ ਕੀਰਤਨੀ ਜਥਿਆਂ ਵਿੱਚ ਭਾਈ ਹਰਭਜਨ ਸਿੰਘ ਜੀ ਅਤੇ ਹੋਰ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਸਰਵਨ ਕਰਵਾਈ। ਇਸ ਤੋਂ ਇਲਾਵਾ ਹੋਰ ਵੱਖਰੇ-ਵੱਖਰੇ ਕਥਾ ਵਾਚਕਾ ਅਤੇ ਪ੍ਰਚਾਰਕਾ ਨੇ ਵੀ ਹਾਜ਼ਰੀ ਭਰੀ। ਇਸ ਤਰ੍ਹਾਂ ਬਾਅਦ ਸਮਾਪਤੀ ਦੌਰਾਨ ਵੱਧ ਰਹੀ ਸੰਗਤ ਦੇਖਦੇ ਹੋਏ ਵੱਡੇ-ਵੱਡੇ ਪੰਜ ਧੂਣੇ ਲਾਏ ਗਏ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਲੋਹੜੀ ਦੇ ਪਰੰਪਰਾਗਤ ਜਸ਼ਨਾ ਤੋਂ ਇਲਾਵਾ ਵਿਸ਼ੇਸ਼ ਧਾਰਮਿਕ ਸਮਾਗਮ ਵੀ ਹੋਏ। ਜਿਨ੍ਹਾਂ ਵਿੱਚ ਸਮੂਹ ਭਾਈਚਾਰੇ ਨੇ ਰਲ ਮਿਲ ਅਨੰਦ ਮਾਣਿਆ।

ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸਮੁੱਚੇ ਕੈਲੇਫੋਰਨੀਆਂ ਵਿੱਚ ਲੋਹੜੀ ਨੂੰ ਸਭ ਪਹਿਲਾਂ ਮਨਾਉਣ ਦਾ ਉਪਰਾਲਾ ਗੁਰਦੁਆਰਾ ਨਾਨਕਸਰ ਚੈਰੀ ਐਵਨਿਉ ਫਰਿਜ਼ਨੋ ਵਿਖੇ ਸ਼ੁਰੂ ਹੋਇਆ ਸੀ। ਜੋ ਨਿਰੰਤਰ ਹਰ ਸਾਲ ਸੰਗਤ ਰਲ ਕੇ ਮਨਾਉਂਦੀਆਂ ਹਨ। ਗੁਰੂਘਰ ਦੇ ਬਾਹਰ ਖੁੱਲੀ ਥਾਂ ਅੱਗ ਦੇ ਧੂਣੇ ਲੱਗੇ ਹੋਏ ਸਨ। ਜਿਨ੍ਹਾਂ ‘ਤੇ ਤਿਲ ਮੂੰਗਫਲੀ ਆਦਿਕ ਪਾ ਸੰਗਤ ਨੇ ਰਿਵਾਇਤੀ ਰਸਮਾਂ ਨੂੰ ਅੱਗੇ ਵਧਾਇਆ। ਅੰਤ ਇਹ ਸਾਰੇ ਸਮਾਗਮ ਲੋਹੜੀ ਦੇ ਬਲਦੇ ਧੂਣਿਆ ਨਾਲ ਬੁਰਾਈ ਦੇ ਖਾਤਮੇ ਦਾ ਸੁਨੇਹਾ ਦਿੰਦੇ ਹੋਏ, ਆਪਣੇ ਪਿਆਰ ਦੀਆਂ ਨਿੱਘੀਆਂ ਯਾਦਾ ਛੱਡ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News