ਰੇਡੀਓ ਹੋਸਟ ਤੇ ਲੇਖਕ ਜਗਤਾਰ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ
Monday, Jan 19, 2026 - 07:01 AM (IST)
ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਕੈਲੀਫੋਰਨੀਆ ਦੇ ਬੇ-ਏਰੀਆ ਵਸਦੇ ਰੇਡੀਓ ਹੋਸਟ ਤੇ ਲੇਖਕ ਜਗਤਾਰ ਸਿੰਘ ਗਿੱਲ (ਪੁਰਾਣੇਵਾਲ) ਦਾ ਪ੍ਰਦੇਸ ਟਾਈਮਜ਼ ਅਖ਼ਬਾਰ ਦੀ 20ਵੀਂ ਵਰ੍ਹੇਗੰਢ ਮੌਕੇ ਅਖਬਾਰ ਦੇ ਸੰਪਾਦਕ ਬਲਵੀਰ ਸਿੰਘ ਐੱਮ. ਏ ਅਤੇ ਸਾਥੀਆਂ ਵੱਲੋਂ ਪੰਜਾਬੀ ਮਾਂ ਬੋਲੀ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਉੱਘੇ ਫ਼ਿਲਮ ਮੇਕਰ ਕਵੀ ਰਾਜ ਤੇ ਡਾ. ਚਰਨਜੀਤ ਸਿੰਘ ਉੱਪਲ ਦੁਆਰਾ ਦਿੱਤਾ ਗਿਆ।
ਇਹ ਵੀ ਪੜ੍ਹੋ : ਅਮਰੀਕਾ ’ਚ ਇਮੀਗ੍ਰੇਸ਼ਨ ਸਬੰਧੀ ਕਾਰਵਾਈ ਦੌਰਾਨ ICE ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਝੜਪ
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਗਤਾਰ ਗਿੱਲ ਨੇ ਪੰਜਾਬੀ ਗੀਤਕਾਰੀ ਤੇ ਇੱਕ ਪੁਸਤਕ ਵੀ ਲਿਖੀ ਅਤੇ ਨਾਲ ਦੀ ਨਾਲ 11 ਸਾਲ ਲਗਾਤਾਰ ਪ੍ਰਦੇਸ ਟਾਈਮਜ਼ ਪੇਪਰ ਲਈ ਲਿਖਿਆ। ਅੱਜਕੱਲ੍ਹ ਉਹ ਰਿਟਾਇਰਮੈਂਟ ਦੀ ਜ਼ਿੰਦਗੀ ਮਾਣਦੇ ਹੋਏ ਪੰਜਾਬੀ ਰੇਡੀਓ ਯੂ. ਐੱਸ. ਏ. ਤੇ ਗੀਤ ਸੰਗੀਤ ਦਾ ਪ੍ਰੋਗਰਾਮ ਪੇਸ਼ ਕਰਦੇ ਹੋਏ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।
