UN ਦੀ ਬੈਠਕ ’ਚ ਚੀਨ ਖ਼ਿਲਾਫ ਬੋਲਦਿਆਂ ਹੀ ਭਾਰਤੀ ਡਿਪਲੋਮੈਟ ਦਾ ਮਾਈਕ ਹੋ ਗਿਆ ਬੰਦ !

Thursday, Oct 21, 2021 - 05:33 PM (IST)

UN ਦੀ ਬੈਠਕ ’ਚ ਚੀਨ ਖ਼ਿਲਾਫ ਬੋਲਦਿਆਂ ਹੀ ਭਾਰਤੀ ਡਿਪਲੋਮੈਟ ਦਾ ਮਾਈਕ ਹੋ ਗਿਆ ਬੰਦ !

ਬੀਜਿੰਗ : ਹਾਲ ਹੀ ’ਚ ਸੰਪੰਨ ਹੋਏ ਦੂਜੇ ਸੰਯੁਕਤ ਰਾਸ਼ਟਰ ਸਥਾਈ ਆਵਾਜਾਈ ਸੰਮੇਲਨ ’ਚ ਭਾਰਤ ਵੱਲੋਂ ਚੀਨ ਵਿਰੁੱਧ ਬੋਲਣ ਦੌਰਾਨ ਅਚਾਨਕ ਅਜੀਬ ਘਟਨਾ ਵਾਪਰ ਗਈ। ਭਾਰਤੀ ਡਿਪਲੋਮੈਟ ਜਦੋਂ ਸੰਯੁਕਤ ਰਾਸ਼ਟਰ ਦੇ ਮੰਚ ’ਤੇ ‘ਚੀਨ’ ਦੀ 'ਬੈਲਟ ਐਂਡ ਰੋਡ ਇਨੀਸ਼ੀਏਟਿਵ' (ਬੀ. ਆਰ. ਆਈ.) ਅਤੇ ਇਸ ਦੀ ਅਭਿਲਾਸ਼ੀ ਯੋਜਨਾ ਸੀ. ਪੀ. ਈ. ਸੀ. ਦਾ ਸਖ਼ਤ ਵਿਰੋਧ ਜਤਾ ਰਹੇ ਸਨ ਤਾਂ ਅਚਾਨਕ ‘ਮਾਈਕ’ ਬੰਦ ਹੋ ਗਿਆ। ਇਥੇ 14 ਤੋਂ 16 ਅਕਤੂਬਰ ਵਿਚਕਾਰ ਚੀਨ ਦੀ ਮੇਜ਼ਬਾਨੀ ’ਚ ਆਯੋਜਿਤ ਸੰਯੁਕਤ ਰਾਸ਼ਟਰ ਦੀ ਬੈਠਕ ’ਚ ਅਚਾਨਕ ਮਾਈਕ ’ਚ ਗੜਬੜੀ ਆਉਣ ਨਾਲ ਉਲਝਣ ਦੀ ਸਥਿਤੀ ਪੈਦਾ ਹੋ ਗਈ ਅਤੇ ਉਸ ਨੂੰ ਠੀਕ ਕਰਨ ’ਚ ਕਈ ਮਿੰਟ ਲੱਗੇ। ਇਥੋਂ ਤਕ ਕਿ ਅਗਲੇ ਬੁਲਾਰੇ ਦਾ ਵੀਡੀਓ ਸਕ੍ਰੀਨ ’ਤੇ ਸ਼ੁਰੂ ਹੋ ਗਿਆ ਪਰ ਇਸ ਨੂੰ ਸੰਯੁਕਤ ਰਾਸ਼ਟਰ ਦੇ ਅਵਰ ਜਨਰਲ ਸਕੱਤਰ ਲਿਊ ਝੇਨਮਿਨ ਨੇ ਰੋਕ ਦਿੱਤਾ, ਜੋ ਚੀਨ ਦੇ ਉਪ ਵਿਦੇਸ਼ ਮੰਤਰੀ ਹਨ। ਝੇਨਮਿਨ ਨੇ ਭਾਰਤੀ ਡਿਪਲੋਮੈਟ ਅਤੇ ਇਥੇ ਭਾਰਤੀ ਦੂਤਘਰ ’ਚ ਦੂਜੀ ਸਕੱਤਰ ਪ੍ਰਿਯੰਕਾ ਸੋਹਨੀ ਨੂੰ ਆਪਣਾ ਭਾਸ਼ਣ ਜਾਰੀ ਰੱਖਣ ਦੀ ਬੇਨਤੀ ਕੀਤੀ। ਸੰਮੇਲਨ ’ਚ ਸਾਊਂਡ ਸਿਸਟਮ ਬਹਾਲ ਹੋਣ ਤੋਂ ਬਾਅਦ ਝੇਨਮਿਨ ਨੇ ਕਿਹਾ, ‘‘ਪਿਆਰੇ ਭਾਈਵਾਲੋ, ਸਾਨੂੰ ਮੁਆਫ ਕਰਨਾ।

ਸਾਨੂੰ ਕੁਝ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਅਗਲੇ ਸਪੀਕਰ ਦਾ ਵੀਡੀਓ ਸ਼ੁਰੂ ਕਰ ਦਿੱਤਾ। ਇਸ ਦੇ ਲਈ ਮੈਨੂੰ ਅਫਸੋਸ ਹੈ ਅਤੇ ਸੋਹਨੀ ਨੂੰ ਆਪਣਾ ਭਾਸ਼ਣ ਦੁਬਾਰਾ ਸ਼ੁਰੂ ਕਰਨ ਲਈ ਕਿਹਾ।’’ ਉਨ੍ਹਾਂ ਨੇ ਸੋਹਨੀ ਨੂੰ ਕਿਹਾ, “ਤੁਸੀਂ ਖੁਸ਼ਕਿਸਮਤ ਹੋ... ਤੁਹਾਡਾ ਫਿਰ ਤੋਂ ਸਵਾਗਤ ਹੈ।’’ਇਸ ਤੋਂ ਬਾਅਦ ਭਾਰਤੀ ਡਿਪਲੋਮੈਟ ਨੇ ਬਗੈਰ ਕਿਸੇ ਰੁਕਾਵਟ ਦੇ ਆਪਣਾ ਭਾਸ਼ਣ ਜਾਰੀ ਰੱਖਿਆ। ਸੋਹਨੀ ਨੇ ਕਿਹਾ, ‘‘ਅਸੀਂ ਭੌਤਿਕ ਸੰਪਰਕ ਵਧਾਉਣ ਲਈ ਅੰਤਰਰਾਸ਼ਟਰੀ ਭਾਈਚਾਰੇ ਦੀ ਇੱਛਾ ਸਾਂਝੀ ਕਰਦੇ ਹਾਂ ਅਤੇ ਸਾਡਾ ਮੰਨਣਾ ਹੈ ਕਿ ਇਸ ਨਾਲ ਸਾਰਿਆਂ ਲਈ ਬਰਾਬਰ ਅਤੇ ਸੰਤੁਲਿਤ ਢੰਗ ਨਾਲ ਵਿਆਪਕ ਆਰਥਿਕ ਲਾਭ ਹੋਣਗੇ।” ਉਨ੍ਹਾਂ ਕਿਹਾ ਕਿ ਇਸ ਸੰਮੇਲਨ ’ਚ ਬੀ. ਆਰ. ਆਈ. ਦਾ ਕੁਝ ਜ਼ਿਕਰ ਕੀਤਾ ਗਿਆ ਹੈ। ਇਥੇ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਥੋਂ ਤੱਕ ਚੀਨ ਦੇ ਬੀ. ਆਰ. ਆਈ. ਦਾ ਸਬੰਧ ਹੈ, ਅਸੀਂ ਇਸ ਨਾਲ ਅਸਮਾਨ ਤੌਰ ’ਤੇ ਪ੍ਰਭਾਵਿਤ ਹੋਏ ਹਾਂ। ਕਥਿਤ ਤੌਰ ’ਤੇ ਚੀਨ ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਈ.ਸੀ.) ’ਚ ਇਸ ਨੂੰ ਸ਼ਾਮਲ ਕਰਨਾ ਭਾਰਤ ਦੀ ਪ੍ਰਭੂਸੱਤਾ ’ਚ ਉਲੰਘਣਾ ਹੈ। ਬੀ. ਆਰ. ਆਈ. ਦਾ ਉਦੇਸ਼ ਚੀਨ ਦਾ ਪ੍ਰਭਾਵ ਵਧਾਉਣਾ ਤੇ ਦੱਖਣ ਪੂਰਬ ਏਸ਼ੀਆ, ਮੱਧ ਏਸ਼ੀਆ, ਖਾੜੀ ਖੇਤਰ, ਅਫਰੀਕਾ ਤੇ ਯੂਰਪ ਦੀ ਜ਼ਮੀਨ ਤੇ ਸਮੁੰਦਰੀ ਮਾਰਗ ਦੇ ਨੈੱਟਵਰਕ ਨਾਲ ਜੋੜਨਾ ਹੈ।

ਸੋਹਨੀ ਨੇ ਕਿਹਾ,‘‘ਕੋਈ ਵੀ ਦੇਸ਼ ਅਜਿਹੀ ਪਹਿਲਕਦਮੀ ਦਾ ਸਮਰਥਨ ਨਹੀਂ ਕਰ ਸਕਦਾ, ਜੋ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ’ਤੇ ਉਸ ਦੀਆਂ ਮੁੱਖ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਦਾ ਹੋਵੇ।’’ ਸੋਹਨੀ ਤੋਂ ਪਹਿਲਾਂ ਇੱਕ ਪਾਕਿਸਤਾਨੀ ਰਾਜਦੂਤ ਨੇ ਬੀ. ਆਰ. ਆਈ. ਅਤੇ ਸੀ. ਪੀ. ਈ. ਸੀ. ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਇਸ ਖੇਤਰ ਲਈ ਮਹੱਤਵਪੂਰਨ ਦੱਸਿਆ। ਇਸ ਦੇ ਨਾਲ ਹੀ ਭਾਰਤੀ ਡਿਪਲੋਮੈਟ ਦੇ ਭਾਸ਼ਣ ਤੋਂ ਬਾਅਦ, ਚੀਨੀ ਆਵਾਜਾਈ ਮੰਤਰੀ ਲੀ ਸ਼ਿਓਪੇਂਗ ਨੇ ਸੋਹਨੀ ਵੱਲੋਂ ਕੀਤੀ ਗਈ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ, “ਜਦੋਂ ਭਾਰਤੀ ਪ੍ਰਤੀਨਿਧੀ ਬੋਲ ਰਹੀ ਸੀ ਤਾਂ ਉਸ ਸਮੇਂ ਤਕਨੀਕੀ ਖਰਾਬੀ ਲਈ ਮੁਆਫੀ ਮੰਗਣਾ ਚਾਹੁੰਦਾ ਹਾਂ।"


author

Manoj

Content Editor

Related News